ਫਿਲਮ 'ਐਮਪੁਰਾਣ' ਵਿਰੁੱਧ ਹਾਈ ਕੋਰਟ ਜਾਣ ਵਾਲੇ ਭਾਜਪਾ ਨੇਤਾ ਵਿਜੇਸ਼ ਵੇੱਟਮ ਵਿਰੁੱਧ ਕੀਤੀ ਅਨੁਸ਼ਾਸਨੀ ਕਾਰਵਾਈ
- ਰਾਸ਼ਟਰੀ
- 01 Apr,2025

ਕੇਰਲ : ਮਲਿਆਲਮ ਫਿਲਮ 'ਐਮਪੁਰਾਣ' ਦੀ ਸਕ੍ਰੀਨਿੰਗ ਨੂੰ ਰੋਕਣ ਲਈ ਕੇਰਲ ਹਾਈ ਕੋਰਟ ’ਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨਕਰਤਾ ਵੀ. ਵੀ. ਵਿਜੇਸ਼ ਹਨ, ਜੋ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤ੍ਰਿਸ਼ੂਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਹਨ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਗੋਧਰਾ ਤੋਂ ਬਾਅਦ ਦੇ ਫਿਰਕੂ ਦੰਗਿਆਂ ਨੂੰ ਫ਼ਿਲਮ ’ਚ ਦਰਸਾਉਣ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਨਾਲ ਫਿਰਕੂ ਹਿੰਸਾ ਹੋ ਸਕਦੀ ਹੈ। ਮੋਹਨ ਲਾਲ ਅਭਿਨੀਤ ਵੱਡੇ ਬਜਟ ਵਾਲੀ ਫਿਲਮ 'ਐਮਪੁਰਾਣ' ਵਿਵਾਦ ਦਾ ਕੇਂਦਰ ਬਣ ਗਈ ਹੈ ਕਿਉਂਕਿ ਕੁਝ ਸੱਜੇ-ਪੱਖੀ ਸਮੂਹਾਂ ਨੇ 2002 ਦੇ ਗੁਜਰਾਤ ਦੰਗਿਆਂ ਦੇ ਚਿੱਤਰਣ 'ਤੇ ਇਤਰਾਜ਼ ਜਤਾਇਆ ਸੀ।
ਵਿਵਾਦਾਂ ਦੇ ਵਿਚਕਾਰ ਪ੍ਰਿਥਵੀਰਾਜ-ਮੋਹਨਲਾਲ ਫਿਲਮ 'ਐਮਪੁਰਾਣ' ਵਿਰੁੱਧ ਹਾਈ ਕੋਰਟ ਜਾਣ ਵਾਲੇ ਭਾਜਪਾ ਨੇਤਾ ਵਿਜੇਸ਼ ਵੇੱਟਮ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਭਾਜਪਾ ਤ੍ਰਿਸ਼ੂਰ ਜ਼ਿਲ੍ਹਾ ਕਮੇਟੀ ਦੇ ਸਾਬਕਾ ਮੈਂਬਰ ਵਿਜੇਸ਼ ਵੇੱਟਮ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੇਰਲ ਹਾਈ ਕੋਰਟ ਨੇ ਫਿਲਮ ਦੀ ਸਕ੍ਰੀਨਿੰਗ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਫਿਲਮ ਰਾਸ਼ਟਰ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਧਾਰਮਿਕ ਨਫ਼ਰਤ ਦਾ ਰਾਹ ਪੱਧਰਾ ਕਰਦੀ ਹੈ।
#AmparanFilm #BJPLeader #VijeshVettam #LegalAction #CourtCase #FilmControversy #PunjabPolitics #JudicialAction #IndianPolitics #FilmRegulation
Posted By:

Leave a Reply