ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ: ) ਖੰਨਾ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 68ਵਾਂ ਮਹਾਂ ਪ੍ਰੀਨਿਰਵਾਣ ਦਿਵਸ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਵਿੱਚ ਡਾਕਟਰ ਅੰਬੇਡਕਰ ਭਵਨ ਖੰਨਾ ਵਿਖੇ ਮਨਾਇਆ ਗਿਆ
- ਪੰਜਾਬ
- 06 Dec,2024

ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ: ) ਖੰਨਾ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 68ਵਾਂ ਮਹਾਂ ਪ੍ਰੀਨਿਰਵਾਣ ਦਿਵਸ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਵਿੱਚ ਡਾਕਟਰ ਅੰਬੇਡਕਰ ਭਵਨ ਖੰਨਾ ਵਿਖੇ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਵਿੱਚ ਸੁਸਾਇਟੀ ਦੇ ਸਮੂਹ ਮੈਂਬਰਾਂ ਦੁਆਰਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਸਮਾਗਮ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਦੁਆਰਾ ਬਾਬਾ ਸਾਹਿਬ ਦੀ ਜੀਵਨੀ ਅਤੇ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਅੰਬੇਡਕਰ ਸਾਹਿਬ ਨੇ ਬਚਪਨ ਵਿੱਚ ਸੰਘਰਸ਼ ਕਰਕੇ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ । ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਾਡਾ ਪੜੇ ਲਿਖੇ ਵਰਗ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਉੱਚਾ ਚੁੱਕਣ ਦਾ ਯਤਨ ਕਰੀਏ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ ਘਰ ਤੱਕ ਪਹੁੰਚਾਈਏ । ਇਸ ਮੌਕੇ ਸੁਸਾਇਟੀ ਦੇ ਸੀਨੀ. ਮੀਤ ਪ੍ਰਧਾਨ ਪ੍ਰਿੰਸੀਪਲ ਤਾਰਾ ਸਿੰਘ ਅਤੇ ਪਾਲ ਸਿੰਘ ਕੈੜੇ , ਐਡਵੋਕੇਟ ਹਰਮੇਸ਼ ਜੱਸਲ , ਪ੍ਰੇਮ ਸਿੰਘ ਬੰਗੜ , ਮੇਜਰ ਸਿੰਘ ਮਹਿਮੀ , ਸਵਰਨ ਸਿੰਘ ਛਿੱਬੜ , ਸੁਰਿੰਦਰ ਸਿੰਘ ਮਾਨੂਪੁਰ , ਗੁਰਨਾਮ ਸਿੰਘ ਸੁਪਰਡੈਂਟ , ਹਰਦੇਵ ਸਿੰਘ , ਜਰਨੈਲ ਸਿੰਘ ਅਜਨੇਰ , ਕਰਮ ਸਿੰਘ ਲਲਹੇੜੀ ਬਲਵੰਤ ਸਿੰਘ ਲੋਹਟ , ਹਰਜੀਤ ਸਿੰਘ ਬੁਲੇਪੁਰ , ਚੇਤਨ ਖੋਖਰ ਆਦਿ ਮੈਂਬਰ ਹਾਜਰ ਸਨ।
Posted By:

Leave a Reply