ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
- ਪੰਜਾਬ
- 26 Dec,2024

ਨਵਾਂਸ਼ਹਿਰ : ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਪਿੰਡ ਜਾਫਰਪੁਰ ਦੇ ਗੁਰਦੁਆਰਾ ਰਵਿਦਾਸ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਡੀਏਐਨ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵੱਲੋਂ ਪਿੰਡ ਵਿਖੇ ਹਫਤਾਵਾਰੀ ਐਨਐੱਸਐੱਸ ਯੂਨਿਟ ਕੈਂਪ ਲਾਇਆ ਗਿਆ ਹੈ। ਜਿਸ ਦੇ ਚੌਥੇ ਦਿਨ ਸੁਸਾਇਟੀ ਦੀ ਡਿਸਪੈਂਸਰੀ ਤੇ ਡਾਕਟਰਾਂ ਦੀ ਟੀਮ ਵੱਲੋਂ ਆਮ ਬਿਮਾਰੀਆਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਜਨੀ ਬਾਲਾ, ਅਮਰਜੀਤ ਕੌਰ, ਡਾ. ਅਵਤਾਰ ਸਿੰਘ ਮੱਲ, ਚਰਨਜੀਤ ਸਿੰਘ ਪੰਚ, ਕਮਲਜੀਤ ਕੌਰ ਸਰਪੰਚ ਤੋਂ ਇਲਾਵਾ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Posted By:

Leave a Reply