ਤਿੰਨ ਰੋਜ਼ਾ ਮਯੰਕ ਸ਼ਰਮਾ ਮੈਮੋਰੀਅਲ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ
- ਖੇਡਾਂ
- 11 Dec,2024

ਫਿਰੋਜ਼ਪੁਰ : ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਸੱਤਵੀਂ ਮਯੰਕ ਸ਼ਰਮਾ ਮੈਮੋਰੀਅਲ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾਸ ਅਤੇ ਬਰਾਊਨ ਵਰਲਡ ਸਕੂਲ ਦੇ ਰਾਏ ਬਹਾਦਰ ਵਿਸ਼ਨੂੰ ਭਗਵਾਨ ਆਡੀਟੋਰੀਅਮ ਵਿਖੇ ਧੂਮਧਾਮ ਨਾਲ ਸਮਾਪਤ ਹੋ ਗਈ। ਚੈਂਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਜੰਮੂ, ਚੰਡੀਗੜ੍ਹ ਦੇ ਅੰਡਰ-13, 15 ਅਤੇ 17 ਉਮਰ ਵਰਗ ਦੇ 400 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਚੈਂਪੀਅਨਸ਼ਿਪ ਕਰਵਾਈ ਗਈ। ਇਹ ਚੈਂਪੀਅਨਸ਼ਿਪ ਮਯੰਕ ਫਾਊਂਡੇਸ਼ਨ ਦੇ ਮੁਖੀ ਡਾ. ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਦੱਸਿਆ ਕਿ ਪਹਿਲੇ ਦਿਨ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਵਿੱਚ ਉਦਯੋਗਪਤੀ ਸਮੀਰ ਮਿੱਤਲ, ਫ਼ਿਰੋਜ਼ਪੁਰ ਮੈਡੀਸਿਟੀ ਡਾਇਰੈਕਟਰ ਸੁਬੋਧ ਕੱਕੜ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੂਬਾਈ ਪ੍ਰਧਾਨ ਵਿਕਟਰ ਛਾਬੜਾ ਨੇ ਟੀਮ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਦੇ ਦੂਜੇ ਦਿਨ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨਵਾਂਸ਼ਹਿਰ, ਵਿੰਗਜ਼ ਗਲੋਬਲ ਦੇ ਅਮਿਤ ਅਰੋੜਾ, ਮਨਜੀਤ ਸਿੰਘ ਖਾਰਾ, ਜਾਨੂ ਗਲਹੋਤਰਾ, ਸਮਾਜ ਸੇਵਕ ਵਿਪੁਲ ਨਾਰੰਗ ਨੇ ਸ਼ਮੂਲੀਅਤ ਕੀਤੀ। ਸਮਾਪਤੀ ਸਮਾਰੋਹ ਵਿੱਚ ਡਾ. ਕਮਲ ਬਾਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਨੁਪਮ ਕੁਮਰੀਆ, ਚਿਤਰੰਜਨ ਬਾਂਸਲ, ਵਿਨੈ ਵੋਹਰਾ, ਅਸ਼ੋਕ ਵਢੇਰਾ, ਟਿੰਕੂ ਗੁਪਤਾ, ਸੰਜੇ ਕਟਾਰੀਆ, ਹਰੀਸ਼ ਮੋਂਗਾ, ਜ਼ੀਰਾ ਨਗਰਪਾਲਿਕਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਡਾ. ਸ਼ੀਤ ਸੇਠੀ, ਸਿੱਧੀਵਿਨਾਇਕ ਹਸਪਤਾਲ ਦੇ ਡਾ.ਲਵੀ ਧਵਨ, ਕਾਰੋਬਾਰੀ ਸੁਖਬੀਰ ਕੰਬੋਜ ਡਾ: ਰੋਹਿਤ ਗਰਗ, ਸੰਨੀ ਹਾਂਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋਜੈਕਟ ਇੰਚਾਰਜ਼ ਰਾਕੇਸ਼ ਕੁਮਾਰ ਅਤੇ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਦਾਸ ਅਤੇ ਬਰਾਊਨ ਵਰਲਡ ਸਕੂਲ ਦੇ ਰਾਏ ਬਹਾਦੁਰ ਵਿਸ਼ਨੂੰ ਭਗਵਾਨ ਆਡੀਟੋਰੀਅਮ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ 15,000 ਰੁਪਏ ਅਤੇ ਪਹਿਲੇ ਉਪ ਜੇਤੂ ਨੂੰ 11,000 ਰੁਪਏ ਦਾ ਨਗਦ ਇਨਾਮ ਦੇਣ ਤੋਂ ਇਲਾਵਾ ਟਰਾਫੀਆਂ ਅਤੇ ਹੋਰ ਪ੍ਰੋਤਸਾਹਨ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਦਿੱਲੀ ਤੋਂ ਰਵੀ ਚੌਹਾਨ ਦੀ 7 ਮੈਂਬਰੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ ਸੀ, ਜਿਨ੍ਹਾਂ ਨੇ ਸਾਰੇ ਮੈਚਾਂ ਦਾ ਸ਼ਾਨਦਾਰ ਢੰਗ ਨਾਲ ਸੰਚਾਲਨ ਕੀਤਾ। ਇਹ ਟੂਰਨਾਮੈਂਟ ਪਿਛਲੇ ਸੱਤ ਸਾਲਾਂ ਤੋਂ ਨੌਜਵਾਨ ਬੈਡਮਿੰਟਨ ਖਿਡਾਰੀ ਮਯੰਕ ਸ਼ਰਮਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸਾਲ 2017 ਵਿੱਚ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਸੀ। ਮਯੰਕ ਇੱਕ ਚੰਗਾ ਬੈਡਮਿੰਟਨ ਖਿਡਾਰੀ ਸੀ ਅਤੇ ਉਸਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਉਸਦੇ ਵਰਗੇ ਮਹਾਨ ਬੈਡਮਿੰਟਨ ਖਿਡਾਰੀ ਪੈਦਾ ਕਰਨ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਅਤੇ ਇਹ ਟੂਰਨਾਮੈਂਟ ਪਿਛਲੇ ਸੱਤ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ਫਾਊਂਡੇਸ਼ਨ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਤੋਂ ਇਲਾਵਾ ਪੇਂਟਿੰਗ ਪ੍ਰੋਗਰਾਮ ਅਤੇ ਟਰੈਫਿਕ ਨਿਯਮਾਂ ਬਾਰੇ ਵੀ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਨਤੀਜੇ ਇਸ ਤਰ੍ਹਾਂ ਹਨ- ਅੰਡਰ-17 ਗਰਲਜ਼ ਚੈਂਪੀਅਨਸ਼ਿਪ ਵਿੱਚ ਰਿਦਿਮਾ ਸੈਣੀ ਚੰਡੀਗੜ੍ਹ ਜੇਤੂ ਅਤੇ ਸਾਨੀਆ ਜਲੰਧਰ ਸਿਟੀ ਉਪ ਜੇਤੂ ਰਹੀ। ਜਦਕਿ ਅੰਡਰ-17 ਲੜਕਿਆਂ ਵਿੱਚ ਸਮਰਥ ਭਾਰਦਵਾਜ ਜਲੰਧਰ ਵਿਜੇਤਾ ਅਤੇ ਸ਼ਿਵਾਂਸ਼ ਪੁਰੀ ਜਲੰਧਰ ਉਪ ਜੇਤੂ, ਅੰਡਰ-15 ਲੜਕੀਆਂ ਵਿੱਚ ਰਿਦਿਮਾ ਸੈਣੀ ਚੰਡੀਗੜ੍ਹ ਅਤੇ ਅਨਵੀ ਰਾਏ ਚੰਡੀਗੜ੍ਹ, ਅੰਡਰ-15 ਲੜਕਿਆਂ ਵਿੱਚ ਕੈਵਲਿਆ ਸੂਦ ਅੰਮ੍ਰਿਤਸਰ ਅਤੇ ਆਰਵ ਪੋਰਵਾਲ ਅੰਮ੍ਰਿਤਸਰ, ਅੰਡਰ-13 ਲੜਕੀਆਂ ਵਿੱਚ ਓਨਿਕਾ ਗੋਇਲ ਮੋਹਾਲੀ ਅਤੇ ਅੰਸ਼ ਵਤਸ ਸੋਨੀਪਤ ਅਤੇ ਯੁਵਰਾਜ ਕਾਲੜਾ ਸੁਖਸਹਿਜ ਕੋਰ ਮੋਹਾਲੀ ਜੇਤੂ ਰਹੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਦਾਸ ਐਂਡ ਬਰਾਊਨ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਚੰਦੇਲ, ਡਾ. ਸਲੀਨ, ਸੱਜਲ ਭੱਟਾਚਾਰੀਆ ਤੋਂ ਇਲਾਵਾ ਸਕੱਤਰ ਰਾਜੀਵ ਸੇਤੀਆ, ਜਸਵੰਤ ਸੈਣੀ, ਅਸ਼ਵਨੀ ਸ਼ਰਮਾ, ਸੰਦੀਪ ਸਹਿਗਲ, ਚਰਨਜੀਤ ਸਿੰਘ ਚਹਿਲ , ਯੋਗੇਸ਼ ਤਲਵਾਰ, ਮਨੋਜ ਗੁਪਤਾ, ਵਿਕਾਸ ਗੁੰਬਰ, ਦੀਪਕ ਮਠਵਾਲ, ਹਰਿੰਦਰ ਭੁੱਲਰ, ਅਰੁਣ ਅਰੋੜਾ, ਕਮਲ ਸ਼ਰਮਾ, ਅਕਸ਼ ਕੁਮਾਰ, ਗੁਰਸਾਹਿਬ ਸਿੰਘ, ਅਰਨੀਸ਼ ਮੋਂਗਾ, ਅਸੀਮ ਅਗਰਵਾਲ, ਤੁਸ਼ਾਰ ਅਗਰਵਾਲ, ਵਿਕਾਸ ਅਗਰਵਾਲ, ਰੁਪਿੰਦਰ ਸਿੰਘ, ਦੀਪਕ ਗਰੋਵਰ ਆਦਿ ਹਾਜ਼ਰ ਸਨ।
Posted By:

Leave a Reply