ਗੁਰਦਾਸਪੁਰ: ਗੁਰਦਾਸਪੁਰ ਪਬਲਿਕ ਸਕੂਲ ਦਾ ਸਲਾਨਾ ਸਕੂਲ ਸਮਾਗਮ ਗੂੰਜ ਬੇਮਿਸਾਲ ਤਰੀਕੇ ਪੇਸ਼ ਕੀਤਾ ਗਿਆ। ਰਜਿੰਦਰ ਅਗਰਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਤੇ ਉਹਨਾਂ ਦੀ ਧਰਮ ਪਤਨੀ, ਰਾਜੇਸ਼ ਆਲੂਵਾਲੀਆ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਰਮਨ ਬਹਿਲ ਚੇਅਰਮੈਨ ਗੁਰਦਾਸਪੁਰ ਐਜੂਕੇਸ਼ਨ ਸੁਸਾਇਟੀ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਬਹਿਲ ਅਤੇ ਮੈਂਬਰਾਨ ਗੁਰਦਾਸਪੁਰ ਐਜੂਕੇਸ਼ਨ ਸੁਸਾਇਟੀ ਨੇ ਉਨ੍ਹਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਸੰਦੀਪ ਅਰੋੜਾ ਸਕੂਲ ਪ੍ਰਿੰਸੀਪਲ ਨੇ ਸਕੂਲ ਦੇ ਬੱਚਿਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਅਤੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਮੂਹ ਦਰਸ਼ਕਾਂ ਨੂੰ ਦੱਸਿਆ ਤੇ ਧੰਨਵਾਦ ਕੀਤਾ। ਗੂੰਜ ਪ੍ਰੋਗਰਾਮ ਵਿੱਚ ਬਹੁਤ ਵੱਡੀ ਡਿਜੀਟਲ ਸਕਰੀਨ ਤੇ ਭਾਰਤ ਦੇ ਉੱਤਰ ,ਪੂਰਬ, ਪੱਛਮ ਅਤੇ ਦੱਖਣ ਦੇ ਸਮੂਹ ਰਾਜਾਂ ਦੇ ਗੀਤ, ਉਹਨਾਂ ਦੇ ਕਲਚਰ ਪਹਿਰਾਵੇ ਅਤੇ ਡਾਂਸਾਂ ਰਾਹੀਂ ਬੇਮਿਸਾਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਬੱਚਿਆਂ ਅਤੇ ਸਟਾਫ ਮੈਂਬਰਾਂ ਨੇ ਹਰ ਰਾਜਾਂ ਦੀਆਂ ਵੇਸ਼ਭੂਸ਼ਾ ਪਹਿਣ ਕੇ ਪ੍ਰਦਰਸ਼ਨ ਕੀਤਾ। ਅਨੋਖ ਸਿੰਘ ਔਜਲਾ (ਔਜਲਾ ਬਰਦਰ) ਨੇ ਗੈਸਟ ਕਲਾਕਾਰ ਦੇ ਤੌਰ ਤੇ ਧੀਆਂ ਬਾਰੇ ਜਜ਼ਬਾਤੀ ਗੀਤ ਪੇਸ਼ ਕੀਤਾ। ਇਸ ਮੌਕੇ ਸਕੂਲ ਦੀ ਸੀਬੀਐੱਸਈ ਬਾਰ੍ਹਵੀਂ ਜਮਾਤ ਇਮਤਿਹਾਨ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਮਨਨ ਮਹਾਜਨ ਨੂੰ ਖੁਸ਼ਹਾਲ ਬਹਿਲ ਮੈਰੀਟੋਰੀਅਸ ਅਵਾਰਡ ਅਤੇ ਸੀਬੀਐੱਸਈ ਇਮਤਿਹਾਨ ਵਿੱਚ ਦਸਵੀਂ ਦੀ ਟਾਪਰ ਵਿਦਿਆਰਥਣ ਮਰਿਨਾਲ ਮਹਾਜਨ ਨੂੰ ਚਾਂਦਨੀ ਬਹਿਲ ਮੈਰਿਟੋਰੀਅਸ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਭੂਸ਼ਨ ਚੇਅਰਮੈਨ ਮੰਡੀ ਬੋਰਡ ,ਡਾਕਟਰ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ,ਬਲਵਿੰਦਰ ਸਿੰਘ, ਮਦਨਗੋਪਾਲ ਗੁਪਤਾ, ਹਰਦੀਪ ਸਿੰਘ ਬੈਂਗੂਰਾ ਆਦਿ ਬੱਚਿਆਂ ਦੇ ਮਾਪੇ, ਅਧਿਆਪਕ ਤੇ ਸ਼ਹਿਰ ਦੇ ਪਤਵੰਤ ਹਾਜ਼ਰ ਸਨ।
Leave a Reply