ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦਾ ਐਲਾਨ
- ਰਾਜਨੀਤੀ
- 16 Dec,2024

ਜਲੰਧਰ : ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ’ਚ ਮਾਹੌਲ ਬਣ ਗਿਆ ਹੈ। ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਜਿਸ ’ਚ ਵਿਜ਼ਨ ਡਾਕੂਮੈਂਟ ਦਾ ਨਾਂ ਦਿਤਾ ਗਿਆ ਸੀ। ਇਸ ਨੂੰ ਮੁੱਦਾ ਬਣਾ ਕੇ ਉਹ ਚੋਣ ਲੜਨਗੇ, ਨਾਲ ਹੀ ਜੇਕਰ ਭਾਜਪਾ ਦਾ ਮੇਅਰ ਬਣਿਆ ਤਾਂ ਨਗਰ ਨਿਗਮ ਦੇ ਸਾਰੇ ਰੁਕੇ ਹੋਏ ਕੰਮ ਭਾਜਪਾ ਕਰੇਗੀ। ਕੇਡੀ ਭੰਡਾਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਕਈ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਹੋਏ ਤੇ ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰੀ ਏਜੰਸੀ ਤੋਂ ਮਾਮਲੇ ਦੀ ਜਾਂਚ ਕਰਵਾਉਣ ਲਈ ਪੱਤਰ ਲਿਖਾਂਗੇ। ਮਾਮਲੇ ’ਚ ਜੇ ਕਮੀਆਂ ਪਾਈਆਂ ਗਈਆਂ ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੇਡੀ ਭੰਡਾਰੀ ਨੇ ਕਿਹਾ ਕਿ ਜਲੰਧਰ ’ਚ ਲੋਕਾਂ ਦੇ ਘਰਾਂ ’ਚ ਗੰਦਾ ਪਾਣੀ ਆ ਰਿਹਾ ਹੈ ਕਿਉਂਕਿ ਸੀਵਰੇਜ ਦੀ ਸਫ਼ਾਈ ਨਹੀਂ ਹੋ ਰਹੀ। ਸਾਡੀ ਪਾਰਟੀ ਸ਼ਹਿਰ ਦੇ ਹਰ ਪਾਸਿਓਂ ਸੀਵਰੇਜ ਦੀ ਸਮੱਸਿਆ ਦਾ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਹਰ ਸਮੱਸਿਆ ਨੂੰ ਖ਼ਤਮ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੇਅਰ ਬਣਨ ’ਤੇ ਪੂਰੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਭੰਡਾਰੀ ਨੇ ਕਿਹਾ ਕਿ ਸ਼ਹਿਰ ’ਚ ਕੂੜੇ ਕਾਰਨ ਬੁਰਾ ਹਾਲ ਹੈ। ਸਾਡਾ ਮੇਅਰ ਬਣਨ ’ਤੇ ਕੂੜਾ ਚੁੱਕਣ ਦਾ ਵਧੀਆ ਪ੍ਰਬੰਧ ਕਰਾਂਗੇ। ਅਸੀਂ ਸ਼ਹਿਰ ’ਚ ਬਹੁਮੰਜ਼ਿਲਾ ਪਾਰਕਿੰਗ ਬਣਾਵਾਂਗੇ ਤਾਂ ਜੋ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮੁਹੱਲਿਆਂ ਅਤੇ ਸੜਕਾਂ ’ਤੇ ਸੀਸੀਟੀਵੀ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।
Posted By:

Leave a Reply