ਫ਼ਲਾਇੰਗ ਬਰਡਜ਼ ਸਕੂਲ ਵੱਲੋਂ ਕਰਵਾਈ ਗਈ ਸਪੋਰਟਸ ਮੀਟ

ਫ਼ਲਾਇੰਗ ਬਰਡਜ਼ ਸਕੂਲ ਵੱਲੋਂ ਕਰਵਾਈ ਗਈ ਸਪੋਰਟਸ ਮੀਟ

ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਵੱਲੋਂ ਸਪੋਰਟਸ ਮੀਟ ਕਰਵਾਈ ਗਈ। ਸਪੋਰਟਸ ਮੀਟ ਸਵੇਰੇ ਅਤੇ ਸ਼ਾਮ ਦੇ ਦੋ ਸਲੋਟਾਂ ਵਿੱਚ ਕਰਵਾਈ ਗਈ। ਸਪੋਰਟਸ ਮੀਟ ਦਾ ਆਰੰਭ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਮਸ਼ਾਲ ਲੈ ਕੇ ਮਾਰਚ ਪਾਸਟ ਕਰਦੇ ਹੋਏ ਕੀਤਾ ਗਿਆ। ਸਵੇਰ ਦੇ ਸਲੋਟ ਵਿੱਚ ਕਲਾਸ ਨਰਸਰੀ ਅਤੇ ਯੂ਼ਕੇਜੀ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੇ ਓਕਟੋਪਸ ਰੇਸ, ਬੈਗ ਪੈਕ, ਜਲੇਬੀ ਈਟਿੰਗ ਰੇਸ ਵਰਗੀਆਂ ਹੋਰ ਬਹੁਤ ਖੇਡਾਂ ਵਿੱਚ ਬੜੀ ਸ਼ਿੱਦਤ ਨਾਲ ਭਾਗ ਲਿਆ। ਸਪੋਰਟਸ ਮੀਟ ਵਿੱਚ ਮਾਪਿਆਂ ਵੱਲੋਂ ਵੀ ਪੂਰ੍ਹਾ ਯੋਗਦਾਨ ਦਿੱਤਾ ਗਿਆ। ਸ਼ਾਮ ਦੀ ਸਲੋਟ ਵਿੱਚ ਕਲਾਸ ਪ੍ਰੀ ਨਰਸਰੀ, ਐਲਕੇਜੀ, ਪਹਿਲੀ, ਦੂਜੀ ਅਤੇ ਤੀਜੀ ਸ਼ਾਮਿਲ ਸੀ। ਇਨ੍ਹਾਂ ਕਲਾਸਾਂ ਦੇ ਬੱਚਿਆਂ ਦੁਆਰਾ ਬੈਕ ਵਾਕ ਰੇਸ, ਬੈਲਸਿੰਗ ਰੇਸ, ਬਨਾਨਾ ਪੀਲਿੰਗ ਰੇਸ, ਬਾਲ ਹੋਲਡਿੰਗ ਰੇਸ, ਹਰਡਲ ਰੇਸ ਵਰਗੀਆਂ ਹੋਰ ਬਹੁਤ ਖੇਡਾਂ ਵਿੱਚ ਭਾਗ ਲਿਆ। ਸਪੋਰਟਸ ਮੀਟ ਦੌਰਾਨ ਮਾਪਿਆਂ ਤੋਂ ਵੀ ਵਨ ਲੈੱਗ ਪੂਲਿਗ ਰੇਸ, ਰੱਸਾ ਕੱਸੀ ਵਰਗੀਆਂ ਖੇਡਾਂ ਕਰਵਾਈਆਂ ਗਈਆਂ। ਪ੍ਰੋਗਰਾਮ ਦੌਰਾਨ ਸਭ ਕਲਾਸਾਂ ਦੇ ਬੱਚਿਆਂ ਨੇ ਬਹੁਤ ਹੀ ਸੁੰਦਰ ਨਾਚ ਪੇਸ਼ ਕੀਤੇ ਗਏ। ਖੇਡਾਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਰੀਫਰੈਸ਼ਮੈਂਟ ਦਿੱਤੀ ਗਈ। ਮਾਪਿਆਂ ਅਤੇ ਬੱਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਨਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਸਪੋਰਟਸ ਮੀਟ ਹਰ ਸਾਲ ਕਰਵਾਈ ਜਾਵੇ। ਇਸ ਤਰ੍ਹਾਂ ਦੀਆਂ ਸਪੋਰਟਸ ਮੀਟ ਦੁਆਰਾ ਬੱਚਿਆਂ ਅੰਦਰ ਸਟੇਜ ਉੱਪਰ ਚੜ ਕੇ ਬੋਲਣ ਅਤੇ ਆਪਣੀ ਪੇਸ਼ਕਾਰੀ ਪ੍ਰਦਰਸ਼ਨ ਕਰਨ ਦਾ ਹੌਸਲਾ ਵੱਧਦਾ ਹੈ। ਇਸ ਸਪੋਰਟਸ ਮੀਟ ਦਾ ਅੰਤ ਪ੍ਰਿੰਸੀਪਲ ਝਿਲਵਮਲ ਬਾਠਲਾ ਅਤੇ ਸਕੂਲ ਦੇ ਐਮ.ਡੀ ਡਾ: ਲੇਖਰਾਜ ਜੀ ਦੁਆਰਾ ਦਿੱਤੀ ਗਈ ਸਪੀਚ ਨਾਲ ਕੀਤਾ ਗਿਆ।