ਵਿਧਾਇਕ ਰਾਜਾ ਨੇ 100 ਫੁੱਟੇ ਤਿਰੰਗਾ ਝੰਡੇ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ

ਵਿਧਾਇਕ ਰਾਜਾ ਨੇ 100 ਫੁੱਟੇ ਤਿਰੰਗਾ ਝੰਡੇ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ

ਟਾਂਡਾ ਉੜਮੁੜ : ਭਾਰਤ ਦੇਸ਼ ਦੇ ਮਾਣ, ਗੌਰਵ ਤੇ ਦੇਸ਼ ਭਗਤੀ ਦੇ ਜਜ਼ਬੇ ਦਾ ਪ੍ਰਤੀਕ 100 ਫੁੱਟ ਤਿਰੰਗਾ ਝੰਡਾ ਟਾਂਡਾ ਸ਼ਹਿਰ ਦੇ ਸ਼ਿਮਲਾ ਪਹਾੜੀ ਪਾਰਕ ਵਿਖੇ ਸਥਾਪਤ ਕਰਨ ਲਈ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ । ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ, ਨਗਰ ਕੌਂਸਲ ਟਾਂਡਾ ਦੇ ਕਾਰਜ ਸਾਧਕ ਅਫਸਰ ਰਾਮ ਪ੍ਰਕਾਸ਼, ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾਕਟਰ ਕੇਵਲ ਸਿੰਘ ਕਾਜਲ, ਕੌਂਸਲਰ ਹਰਪ੍ਰੀਤ ਸੈਣੀ , ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਕੌਂਸਲਰ ਸੁਮਨ ਖੋਸਲਾ, ਕੌਂਸਲਰ ਮੰਜੂ ਖੰਨਾ , ਸੋਨੂ ਖੰਨਾ, ਲਖਵਿੰਦਰ ਸਿੰਘ ਸੇਠੀ ਤੋਂ ਇਲਾਵਾ ਲਾਈਨਜ ਕਲੱਬ ਗੌਰਵ ਟਾਂਡਾ ਦੀ ਟੀਮ ਸਮੁੱਚੀ ਵੀ ਹਾਜ਼ਰ ਸੀ। ਇਸ ਮੌਕੇ ਬੋਲਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਸ ਤਿਰੰਗੇ ਝੰਡੇ ਦੇ ਨਿਰਮਾਣ ਲਈ ਕਰੀਬ 9.50 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ। ਇਹ 100 ਫੁੱਟ ਤਿਰੰਗੇ ਝੰਡੇ ਦਾ ਨਿਰਮਾਣ ਕਾਰਜ 26 ਜਨਵਰੀ ਗਣਤੰਤਰ ਦਿਵਸ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਸਰਪੰਚ ਪਿੰਡ ਝਾਂਵਾ ਸੁਖਵਿੰਦਰਜੀਤ ਸਿੰਘ ਝਾਵਰ, ਸਰਪੰਚ ਜਲਾਲਪੁਰ ਜਸਵੰਤ ਸਿੰਘ ਬਿੱਟੂ, ਸਰਪੰਚ ਪਰਮਜੀਤ ਜੌਹਲ , ਸਾਬਕਾ ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ,ਐਸਓ ਨਗਰ ਕੌਂਸਲ ਟਾਂਡਾ ਗੁਰਵਿੰਦਰ ਸਿੰਘ, ਏਐਮਈ ਕੁਲਦੀਪ ਸਿੰਘ ਘੁੰਮਣ, ਗੁਰਬਖਸ਼ ਸਿੰਘ ਧੀਰ, ਜੋਗਿੰਦਰ ਸਿੰਘ ਸੀਹਰਾ ਤੇ ਸੈਨਟਰੀ ਇੰਸਪੈਕਟਰ ਅਜੇ ਸੈਣੀ , ਗੁਲਸ਼ਨ ਅਰੋੜਾ, ਡਾ. ਰਣਜੀਤ ਸਿੰਘ ਜਾਜਾ, ਸਚਿਨ ਪੁਰੀ, ਵਿੱਕੀ ਮਹਿੰਦਰੂ ਮੁਨੀਸ਼ ਸੋਂਧੀ, ਸੁਰਿੰਦਰ ਸਿੰਘ ਭਾਟੀਆ, ਵਿਕਾਸ ਮਲਹੋਤਰਾ , ਗੋਲਡੀ ਵਰਮਾ,ਰਾਜਵਿੰਦਰ ਕੌਰ ,ਗੁਰਬਖਸ਼ ਕੌਰ, ਅਮਰਜੀਤ ਕੌਰ ਮੁਲਤਾਨੀ,ਮਨਪ੍ਰੀਤ ਬੈਂਸ ,ਬਿੰਦਰ ਜੌਹਲ ਚਰਨਜੀਤ ਜੌਹਲ, ਹਰਮੀਤ ਸਿੰਘ ਵੜੈਚ, ਰਾਜਨ ਬਤਰਾ, ਹਿੰਮਤ ਮੇਨਰਾਏ, ਬਲਜੀਤ ਸੈਣੀ ਵੀ ਹਾਜ਼ਰ ਸਨ।