ਅੰਮ੍ਰਿਤਸਰ ’ਚ ਸਾਬਕਾ ਫੌਜੀ ਨੇ ਆਪਣੇ ਘਰ ਨੂੰ ਲਗਾਈ ਅੱਗ

ਅੰਮ੍ਰਿਤਸਰ ’ਚ ਸਾਬਕਾ ਫੌਜੀ ਨੇ ਆਪਣੇ ਘਰ ਨੂੰ ਲਗਾਈ ਅੱਗ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ 'ਚ ਸਾਬਕਾ ਫੌਜੀ ਦਾ ਕਾਰਾ ਸਾਹਮਣੇ ਆਇਆ ਹੈ। ਮਜੀਠਾ ਦੇ ਖਾਸਾ ਪੱਤੀ ਵਿੱਚ ਪਿਓ ਪੁੱਤਾਂ ਦੇ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਣ ’ਤੇ ਸਾਬਕਾ ਫੌਜੀ ਨੇ ਆਪਣੇ ਘਰ ਤੇ ਮੋਟਰਸਾਈਕਲ, ਕਾਰ ਨੂੰ ਅੱਗ ਲਗਾ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਰੋਜ਼ ਹੀ ਪਿਓ ਪੁੱਤਾਂ ਦੀ ਛੋਟੀ ਮੋਟੀ ਗੱਲ ਨੂੰ ਲਿਖ ਕੇ ਆਪਸੀ ਕਲੇਸ਼ ਰਹਿੰਦਾ ਸੀ ਤਾਂ ਬੀਤੇ ਦਿਨੀ ਕਲੇਸ਼ ਇਨਾਂ ਵੱਧ ਗਿਆ ਕਿ ਫੌਜੀ ਨੇ ਆਪਣੇ ਹੀ ਘਰ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਮੌਕੇ ਸੂਬੇਦਾਰ ਵਲੋਂ ਤਫ਼ਤੀਸ਼ ਲਈ ਆਏ ਪੁਲਿਸ ਮੁਲਾਜ਼ਮਾਂ 'ਤੇ ਵੀ ਫਾਇਰਿੰਗ ਕਰ ਦਿੱਤੀ ਗਈ । ਦੱਸ ਦੇਈਏ ਕਿ ਪਿਓ-ਪੁੱਤ ਦਾ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਇਆ ਸੀ।  ਗੁੱਸੇ ‘ਚ ਆਏ ਪਿਓ ਨੇ ਘਰ ਤੇ ਮੋਟਰਸਾੲਕੀਲ ਨੂੰ ਅੱਗ ਹਵਾਲੇ ਕਰ ਦਿੱਤਾ। ਪੁਲਿਸ ਨੇ ਆਰੋਪੀ ਕੋਲੋਂ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤਾ ਹੈ।ਸੂਬੇਦਾਰ ਕੋਲੋਂ ਲੈਸਨ ਸੀ ਹਥਿਆਰ ਪਿਸਤਲ ਅਤੇ ਰਾਈਫਲ ਬਰਾਮਦ ਕੀਤੀ ਗਈ ਅਤੇ ਨਾਲ ਹੀ ਸੂਬੇਦਾਰ ਦੇ ਘਰੋਂ ਦੋ ਹੋਰ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਐਫ ਆਈਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ