ਮੌਸਮ ਵਿਭਾਗ ਵੱਲੋਂ ਬਰਸਾਤ ਤੇ ਧੁੰਦ ਦਾ ਯੈੱਲੋ ਅਲਰਟ ਜਾਰੀ, 24-25 ਦਸੰਬਰ ਨੂੰ ਪਏਗੀ ਸੰਘਣੀ ਧੁੰਦ
- ਪੰਜਾਬ
- 23 Dec,2024

ਚੰਡੀਗੜ੍ਹ - ਪੰਜਾਬ ਵਿੱਚ ਬੀਤੀ ਰਾਤ ਤੋਂ ਹੀ ਰੁਕ ਰੁਕ ਕੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਰਹੀ ਹੈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਠੰਡ ਹੋਰ ਵਧੀ ਹੈ। ਜੇਕਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ0 ਮੰਨ ਕੇ ਚੱਲੀਏ ਤਾਂ ਬਰਸਾਤ ਦੇ ਨਾਲ ਆਮ ਨਾਲੋਂ 5 ਡਿਗਰੀ ਦਿਨ ਦੇ ਤਾਪਮਾਨ ’ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦੇ 24 ਅਤੇ 25 ਨੂੰ ਸੰਘਣੀ ਧੁੰਦ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ 26 ਤੋਂ ਲੈ ਕੇ 28 ਤੱਕ ਬਰਸਾਤ ਨੂੰ ਲੈਕੇ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਮੁਖੀ, ਮੌਸਮ ਵਿਭਾਗ, ਪੀਏਯੂ ਲੁਧਿਆਣਾ ਦੀ ਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਇਸ ਬਰਸਾਤ ਦੇ ਨਾਲ ਲੋਕਾਂ ਨੂੰ ਸੁੱਖੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਬਰਸਾਤ ਫ਼ਸਲਾਂ ਦੇ ਲਈ ਵੀ ਲਾਹੇਵੰਦ ਹੈ।
Posted By:

Leave a Reply