ਅਸੀਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਵਹਾਰ ਦੀ ਬਹੁਤ ਨੇੜਿਓਂ ਕਰਦੇ ਹਾਂ ਨਿਗਰਾਨੀ : ਵਿਦੇਸ਼ ਮੰਤਰੀ

ਅਸੀਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਵਹਾਰ ਦੀ ਬਹੁਤ ਨੇੜਿਓਂ ਕਰਦੇ ਹਾਂ ਨਿਗਰਾਨੀ : ਵਿਦੇਸ਼ ਮੰਤਰੀ

ਨਵੀਂ ਦਿੱਲੀ : ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪਾਕਿਸਤਾਨ ਵਿਚ ਘੱਟ ਗਿਣਤੀਆਂ ਵਿਰੁੱਧ ਅਪਰਾਧ ਅਤੇ ਅੱਤਿਆਚਾਰ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਵਹਾਰ ਦੀ ਬਹੁਤ ਨੇੜਿਓਂ ਨਿਗਰਾਨੀ ਕਰਦੇ ਹਾਂ। 

ਫਰਵਰੀ (2025) ਵਿਚ, ਹਿੰਦੂ ਭਾਈਚਾਰੇ ਵਿਰੁੱਧ ਅੱਤਿਆਚਾਰਾਂ ਦੇ 10 ਮਾਮਲੇ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਤਿੰਨ ਘਟਨਾਵਾਂ ਸਾਹਮਣੇ ਆਈਆਂ। ਦੋ ਮਾਮਲੇ ਅਹਿਮਦੀਆ ਭਾਈਚਾਰੇ ਨਾਲ ਸੰਬੰਧਿਤ ਸਨ ਅਤੇ ਇਕ ਈਸਾਈ ਭਾਈਚਾਰੇ ਨਾਲ ਸੰਬੰਧਿਤ ਸੀ। ਅਸੀਂ ਇਨ੍ਹਾਂ ਮਾਮਲਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਂਦੇ ਹਾਂ।

 ਯੂ.ਐਨ.ਐਚ.ਆਰ.ਸੀ. ਵਿਚ ਸਾਡੇ ਪ੍ਰਤੀਨਿਧੀ ਨੇ ਦੱਸਿਆ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟ ਗਿਣਤੀਆਂ ’ਤੇ ਅਤਿਆਚਾਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਯੋਜਨਾਬੱਧ ਢੰਗ ਨਾਲ ਖਾਤਮਾ ਰਾਜ ਦੀਆਂ ਨੀਤੀਆਂ ਹਨ।

#MinorityRights #Pakistan #IndiaForeignPolicy #HumanRights #Diplomacy #InternationalAffairs #SikhCommunity #HinduCommunity