ਲੁਧਿਆਣਾ ਪੁਲਿਸ ਨੇ ਜਾਨਲੇਵਾ ਚਾਈਨਾ ਡੋਰ ਦੇ 160 ਗੱਟੂਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤਾ

ਲੁਧਿਆਣਾ ਪੁਲਿਸ ਨੇ ਜਾਨਲੇਵਾ ਚਾਈਨਾ ਡੋਰ ਦੇ 160 ਗੱਟੂਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤਾ

 ਲੁਧਿਆਣਾ : ਬੀਤੇ ਕਈ ਸਾਲਾਂ ਤੋਂ ਜਾਨਲੇਵਾ ਸਾਬਿਤ ਹੋ ਰਹੀ ਚਾਈਨਾ ਡੋਰ ਉੱਪਰ ਮੁਕੰਮਲ ਪਾਬੰਦੀ ਦੇ ਬਾਵਜੂਦ ਇਸ ਖੂਨੀ ਡੋਰ ਦੇ ਕਾਰੋਬਾਰੀ ਹਰ ਸਾਲ ਲੋਹੜੀ ਦੇ ਦਿਨਾਂ ਵਿੱਚ ਸਰਗਰਮ ਹੋ ਜਾਂਦੇ ਹਨ। ਇਸ ਜਾਨਲੇਵਾ ਚਾਈਨਾ ਡੋਰ ਦੀ ਵਿਕਰੀ ਉੱਪਰ ਨੱਥ ਪਾਉਣ ਦੀ ਮੁਹਿੰਮ ਤਹਿਤ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇੰਦਰਾ ਕਾਲੋਨੀ ਕਾਲੀ ਸੜਕ ਦੇ ਰਹਿਣ ਵਾਲੇ ਲਲਨ ਸ਼ਰਮਾ ਦੇ ਰੂਪ 'ਚ ਹੋਈ ਹੈ।