ਭਾਰਤ ਦਾ ਪਾਕਿਸਤਾਨ 'ਤੇ ਇਕ ਹੋਰ ਵੱਡਾ ਹਮਲਾ, ਤਿੰਨ ਥਾਵਾਂ 'ਤੇ ਕੀਤਾ ਡਰੋਨ ਹਮਲਾ

 ਭਾਰਤ ਦਾ ਪਾਕਿਸਤਾਨ 'ਤੇ ਇਕ ਹੋਰ ਵੱਡਾ ਹਮਲਾ, ਤਿੰਨ ਥਾਵਾਂ 'ਤੇ ਕੀਤਾ ਡਰੋਨ ਹਮਲਾ

ਪਾਕਿਸਤਾਨ : ਭਾਰਤ ਨੇ ਜਿੱਥੇ ਬੀਤੀ ਰਾਤ ਪਾਕਿਸਤਾਨ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ, ਉਥੇ ਹੀ ਭਾਰਤੀ ਫ਼ੌਜ ਸਵੇਰ-ਸਾਰ ਫਿਰ ਐਕਸ਼ਨ ਵਿਚ ਆ ਗਈ। ਜਿਸ ਨੇ ਪਾਕਿਸਤਾਨ ਦੀਆਂ ਤਿੰਨ ਥਾਵਾਂ ਤੇ ਸਟੀਕ ਡਰੋਨ ਹਮਲੇ ਕੀਤੇ। ਪਹਿਲਾਂ ਹਮਲਾ ਲਹਿੰਦੇ ਪੰਜਾਬ ਵਿੱਚ ਓਕਾੜਾ ਆਰਮੀ ਛਾਉਣੀ 'ਤੇ ਕੀਤਾ ਗਿਆ।

ਇਹ ਹਮਲਾ ਅੱਜ ਸਵੇਰੇ ਕੀਤਾ ਗਿਆ। ਇਸ ਤੋਂ ਬਾਅਦ ਪਾਕਪਟਨ ਤੇ ਬਿਹਾਰੀ 'ਤੇ  ਵੀ ਡਰੋਨ ਹਮਲੇ ਕੀਤੇ ਗਏ। ਭਾਰਤੀ ਏਜੰਸੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਪਾਕਿਸਤਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। 

ਦੱਸ ਦੇਈਏ ਕਿ ਇਸ ਸਮੇਂ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਕੱਲ੍ਹ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਭਾਰਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਸੀ।

#IndiaStrikesBack #DroneAttack #IndiaPakistanTensions #CounterTerrorism #DefenceAction #SurgicalStrike #NationalSecurity #IndianArmy #MilitaryResponse