ਅਵਤਾਰ ਸਿੰਘ ਵਾਲੀਆ ਨੇ ਕਾਂਗਰਸ ਪਾਰਟੀ ’ਚ ਮੁੜ ਕੀਤੀ ਵਾਪਸੀ

ਅਵਤਾਰ ਸਿੰਘ ਵਾਲੀਆ ਨੇ ਕਾਂਗਰਸ ਪਾਰਟੀ ’ਚ ਮੁੜ ਕੀਤੀ ਵਾਪਸੀ

ਨਡਾਲਾ : ਲੰਘੇ ਦਿਨੀਂ ਹੋਈਆਂ ਨਗਰ ਪੰਚਾਇਤ ਨਡਾਲਾ ਦੀਆਂ ਚੋਣਾਂ ਮੌਕੇ ਵਾਰਡ ਨੰ. 1 ਤੋਂ ਕਾਂਗਰਸ ਦੇ ਅਵਤਾਰ ਸਿੰਘ ਵਾਲੀਆ ਦੀ ਧਰਮ ਪਤਨੀ ਬਲਜੀਤ ਕੌਰ ਵਾਲੀਆ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਸੀ ਤੇ ਬਾਅਦ ’ਚ ਹਾਲ ’ਚ ਹੀ ਹੁਸ਼ਿਆਰਪੁਰ ਸਾਂਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਤੇ ਆਪ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਸੀ। ਜਿਸ ਦੇ ਚੱਲਦਿਆਂ ਨਡਾਲਾ ’ਚ ਆਪ ਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ 6-6 ਦੀ ਬਰਬਾਰੀ ’ਤੇ ਹੋ ਗਈ ਸੀ ਪਰ ਸੋਮਵਾਰ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਮੌਕੇ ਪਹਿਲਾਂ ਅਵਤਾਰ ਸਿੰਘ ਵਾਲੀਆ ਨੇ ਕਾਂਗਰਸ ਨੂੰ ਆਪਣਾ ਸਮੱਰਥਨ ਦੇ ਕੇ ਘਰ ਵਾਪਸੀ ਕਰ ਲਈ। ਇਸ ਮੌਕੇ ਪਾਰਟੀ ’ਚ ਸਵਾਗਤ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਢਿੱਲਵਾਂ ’ਚ ਵੀ ਕਾਂਗਰਸ ਦਾ ਪ੍ਰਧਾਨ ਬਣਿਆ ਹੈ ਤੇ ਹੁਣ ਨਡਾਲਾ ’ਚ ਵੀ ਕਾਂਗਰਸ ਪਾਰਟੀ ਦਾ ਹੀ ਪ੍ਰਧਾਨ ਨਿਯੁਕਤ ਹੋਵੇਗਾ। ਇਸ ਮੌਕੇ ਕੌਂਸਲਰ ਅਵਤਾਰ ਸਿੰਘ ਵਾਲੀਆ, ਕੌਂਸਲਰ ਡਾ. ਸੰਦੀਪ ਪਸਰੀਚਾ, ਸੀਨੀਅਰ ਆਗੂ ਪ੍ਰੀਤਮ ਸਿੰਘ ਚੀਮਾ, ਹਰਜਿੰਦਰ ਸਿੰਘ ਸਾਹੀ, ਵੇਦ ਪ੍ਰਕਾਸ਼ ਖੁਰਾਣਾ ਭੁਲੱਥ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਮਹਿੰਦਰ ਸਿੰਘ ਸਹੋਤਾ, ਹਰਪਾਲ ਘੁੰਮਣ, ਜਗਜੀਤ ਸਿੰਘ ਤੇ ਹੋਰ ਸਮਰਥਕ ਸ਼ਾਮਲ ਸਨ।