ਸੁਰਿੰਦਰ ਕੁਮਾਰ ਭੱਟੀ ਜਿਲ੍ਹਾ ਪ੍ਰਧਾਨ ਤੇ ਸੋਨੂੰ ਸਭਰਵਾਲ ਜਨਰਲ ਸਕੱਤਰ ਨਿਯੁਕਤ

ਸੁਰਿੰਦਰ ਕੁਮਾਰ ਭੱਟੀ ਜਿਲ੍ਹਾ ਪ੍ਰਧਾਨ ਤੇ ਸੋਨੂੰ ਸਭਰਵਾਲ ਜਨਰਲ ਸਕੱਤਰ ਨਿਯੁਕਤ

ਅੰਮ੍ਰਿਤਸਰ : ਭਗਵਾਨ ਵਾਲਮੀਕਿ ਮਜਬੀ ਸਿੱਖ ਧਰਮ ਸਮਾਜ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਮੁੱਖ ਸੰਚਾਲਕ ਪ੍ਰਦੀਪ ਗੱਬਰ ਦੀ ਅਗਵਾਈ ’ਚ ਹੋਈ। ਜਿਸ ਵਿਚ ਪੰਮਾ ਪ੍ਰਧਾਨ, ਅਮਨ ਮੂਲ ਨਿਵਾਸੀ, ਸਿਮਰਨਜੀਤ ਕੌਰ ਪਹੁੰਚੇ। ਪ੍ਰਦੀਪ ਗੱਬਰ ਨੇ ਜੱਥੇਬੰਦੀ ਨੂੰ ਮਜ਼ਬੂਤ ਕਰਦੇ ਹੋਏ ਸੁਰਿੰਦਰ ਕੁਮਾਰ ਭੱਟੀ ਨੂੰ ਜ਼ਿਲ੍ਹਾ ਪ੍ਰਧਾਨ ਤੇ ਸੋਨੂੰ ਸੱਭਰਵਾਲ ਜਨਰਲ ਸਕੱਤਰ ਨਿਯੁਕਤ ਕੀਤਾ। 

ਉਨ੍ਹਾਂ ਕਿਹਾ ਕਿ ਜੱਥੇਬੰਦੀ ਦਾ ਮੁੱਖ ਉਦੇਸ਼ ਸਮਾਜ ਦੇ ਲੋਕਾਂ ਦੀ ਸੇਵਾ ਕਰਨਾ ਤੇ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨਾ ਹੈ। ਨਵ-ਨਿਯੁਕਤ ਸੁਰਿੰਦਰ ਕੁਮਾਰ ਭੱਟੀ ਤੇ ਸੋਨੂੰ ਸੱਭਰਵਾਲ ਨੇ ਪ੍ਰਦੀਪ ਗੱਬਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੌ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।