ਰੇਲ-ਰੇਕੋ ਅੰਦੋਲਨ ਮਗਰੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਵੱਡਾ ਐਲਾਨ, ਹੁਣ 30 ਦਸੰਬਰ ਨੂੰ ਪੰਜਾਬ ਬੰਦ ਦਿੱਤਾ ਸੱਦਾ

ਰੇਲ-ਰੇਕੋ ਅੰਦੋਲਨ ਮਗਰੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਵੱਡਾ ਐਲਾਨ, ਹੁਣ 30 ਦਸੰਬਰ ਨੂੰ ਪੰਜਾਬ ਬੰਦ ਦਿੱਤਾ ਸੱਦਾ

ਚੰਡੀਗੜ੍ਹ- ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਅੱਜ ਪੰਜਾਬ ਭਰ 'ਚ ਕਿਸਾਨਾਂ ਨੇ 3 ਘੰਟੇ ਲਈ ਰੇਲ ਮਾਰਗ ਜਾਮ ਕੀਤਾ ਸੀ। ਦੁਪਹਿਰ 12 ਵਜੇ ਤੋਂ 48 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠ ਗਏ। 3 ਵਜੇ ਤੋਂ ਬਾਅਦ ਹੀ ਕਿਸਾਨਾਂ ਨੇ ਪਟੜੀਆਂ ਖਾਲੀ ਕਰ ਦਿੱਤੀਆਂ ਹਨ।

ਇਸ ਦੇ ਨਾਲ ਹੀ ਰੇਲ-ਰੇਕੋ ਅੰਦੋਲਨ ਮਗਰੋਂ ਕਿਸਾਨ ਆਗੂ  ਸਰਵਨ ਸਿੰਘ ਪੰਧੇਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਪੰਜਾਬ ਬੰਦ ਰੱਖਿਆ ਜਾਵੇਗਾ, ਸਿਰਫ਼ ਐਂਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ  ਬੰਦ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਐਲਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੀਤਾ ਗਿਆ ਹੈ।