ਕੇਰਲ: ਤਿਰੂਵਨੰਤਪੁਰਮ ਦੇ ਵੱਖ-ਵੱਖ ਹੋਟਲਾਂ ਨੂੰ ਬੰਬ ਦੀ ਧਮਕੀ
- ਰਾਸ਼ਟਰੀ
- 26 Apr,2025

ਤਿਰੂਵਨੰਤਪੁਰਮ : ਸ਼ਨਿੱਚਰਵਾਰ ਨੂੰ ਸੂਬੇ ਦੀ ਰਾਜਧਾਨੀ ਦੇ ਵੱਖ-ਵੱਖ ਹੋਟਲਾਂ ਵਿਚ ਈਮੇਲ ਰਾਹੀਂ ਬੰਬ ਹੋਣ ਦੀ ਧਮਕੀ ਮਿਲੀ, ਜਿਸ ਉਪਰੰਤ ਪੁਲੀਸ ਨੂੰ ਜਾਂਚ ਕਰਨ ਲਈ ਬੰਬ ਠੁੱਸ ਇਕਾਈਆਂ ਅਤੇ ਖੋਜੀ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ। ਛਾਉਣੀ ਪੁਲੀਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਹੋਟਲਾਂ ਵਿਚ ਜਾਂਚ ਕੀਤੀ ਜਾ ਰਹੀ ਹੈ, ਜਿਥੇ ਬੰਬ ਦੀ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਉੱਥੋਂ ਕੁਝ ਨਹੀਂ ਮਿਲਿਆ ਹੈ ਅਤੇ ਜਾਂਚ ਜਾਰੀ ਹੈ।
ਅਧਿਕਾਰੀ ਨੇ ਕਿਹਾ ਕਿ ਪੁਲੀਸ ਧਮਕੀ ਭਰੇ ਈਮੇਲ ਦੇ ਮੂਲ ਦੀ ਵੀ ਜਾਂਚ ਕਰ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਵੱਖ-ਵੱਖ ਹੋਟਲਾਂ ਵਿਚ ਆਈਈਡੀ ਧਮਾਕੇ ਹੋਣਗੇ। ਤਿਰੂਵਨੰਤਪੁਰਮ ਸ਼ਹਿਰ ਦੇ ਵਿਚਕਾਰ ਸਥਿਤ ਹਿਲਟਨ ਹੋਟਲ ਨੂੰ ਵੀ ਧਮਕੀ ਵਾਲੀ ਈਮੇਲ ਭੇਜੀ ਗਈ। ਪਿਛਲੇ ਕੁਝ ਮਹੀਨਿਆਂ ਵਿਚ ਸੂਬੇ ਭਰ ਦੇ ਜ਼ਿਲ੍ਹਾ ਕੁਲੈਕਟਰਾਂ ਅਤੇ ਮਾਲ ਵਿਭਾਗੀ ਅਧਿਕਾਰੀਆਂ ਦੇ ਦਫਤਰਾਂ ਵਿਚ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਅਤੇ ਹਾਲ ਹੀ ਵਿਚ ਕੇਰਲ ਹਾਈ ਕੋਰਟ ਵਿਚ ਵੀ ਇਸੇ ਤਰ੍ਹਾਂ ਦੀ ਈਮੇਲ ਮਿਲੀ। ਹਾਲਾਂਕਿ ਵਿਆਪਕ ਜਾਂਚ ਕਰਨ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਸਾਰੀਆਂ ਧਮਕੀਆਂ ਨੂੰ ਝੂਠਾ ਕਰਾਰ ਦਿੱਤਾ ਸੀ।
#KeralaBombThreat #Trivandrum #HotelThreat #SecurityAlert #PoliceInvestigation #BombThreat #KeralaNews
Posted By:

Leave a Reply