ਪੱਟੀ ਵਿਖੇ ਹੋਈ ਗਣਤੰਤਰ ਦਿਵਸ ਸਮਾਗਮ ਸਬੰਧੀ ਫੁੱਲ ਡਰੈੱਸ ਰਿਹਰਸਲ
- ਪੰਜਾਬ
- 24 Jan,2025

ਪੱਟੀ : ਸਬ ਡਵੀਜ਼ਨ ਪੱਟੀ ਵਿਖੇ ਗਣਤੰਤਰ ਦਿਵਸ ਮਨਾਉਣ ਸਬੰਧੀ ਸ਼ੁੱਕਰਵਾਰ ਨੂੰ ਖੇਡ ਸਟੇਡੀਅਮ ਵਿਖੇ ਬੱਚਿਆਂ ਅਤੇ ਪੁਲਿਸ ਵਿਭਾਗ ਦੀ ਫੁੱਲ ਡਰੈੱਸ ਰਿਹਰਸਲ ਹੋਈ। ਇਸ ਮੌਕੇ ਲਛਮਣ ਸਿੰਘ ਤਹਿਸੀਲਦਾਰ ਪੱਟੀ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਦੌਰਾਨ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ ਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਲਛਮਣ ਸਿੰਘ ਤਹਿਸੀਲਦਾਰ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਤਹਿਸੀਲ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਵਿਖੇ ਮਨਾਉਣ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਬੋਲੇ ਗਏ ਅਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਮੌਕੇ ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ, ਨਿਰਮਲ ਸਿੰਘ ਡੀਐੱਸਪੀ ਪੱਟੀ, ਪ੍ਰੋਫੈਸਰ ਵਿਜੇ ਕੁਮਾਰ ਸ਼ਰਮਾ, ਇੰਸ ਸਲਵਿੰਦਰ ਸਿੰਘ ਲੱਧੂ ਪਰੇਡ ਇੰਚਾਰਜ, ਸੁਖਦੇਵ ਰਾਜ ਸ਼ਰਮਾ, ਮਾਸਟਰ ਕਸ਼ਮੀਰੀ ਲਾਲ, ਗੁਰਵਿੰਦਰ ਸਿੰਘ ਸਿੱਧੂ, ਓਂਕਾਰ ਸਿੰਘ, ਸੁਖਵਿੰਦਰ ਸਿੰਘ ਸਟੈਨੋ, ਹਰਜਿੰਦਰ ਸਿੰਘ ਥਾਣਾ ਮੁਖੀ ਪੱਟੀ, ਗੁਰਬਚਨ ਸਿੰਘ ਥਾਣਾ ਸਦਰ ਪੱਟੀ, ਗੋਬਿੰਦ ਰਾਏ ਆਦਿ ਹਾਜ਼ਰ ਸਨ।
Posted By:

Leave a Reply