ਐਸ ਕੇ ਐਮ ਦੀ ਮਹਾਪੰਚਾਇਤ 'ਚ ਵੱਡਾ ਐਲਾਨ, ਸੰਘਰਸ਼ ਸਬੰਧੀ ਏਕਤਾ ਮਤਾ ਪਾਸ, ਛੇ ਮੈਂਬਰੀ ਕਮੇਟੀ ਜਾਵੇਗੀ ਖਨੌਰੀ ਬਾਰਡਰ
- ਪੰਜਾਬ
- 09 Jan,2025

ਮੋਗਾ : ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚਾ ਮਹਾਪੰਚਾਇਤ ਵਿੱਚ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਹੋਣ ਵਾਲੇ ਮੋਰਚੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ। ਇਸ ਦੇ ਨਾਲ ਹੀ ਏਕਤਾ ਮਤਾ ਪਾਸ ਕੀਤਾ ਗਿਆ। 6 ਮੈਂਬਰੀ ਤਾਲਮੇਲ ਕਮੇਟੀ ਇਸ ਮਤੇ ਨੂੰ ਲੈ ਕੇ ਭਲਕੇ ਖਨੌਰੀ ਜਾਵੇਗੀ। ਇਸ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਵੇਗਾ। ਇਸ ਤੋਂ ਇਲਾਵਾ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਦੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ। ਉਧਰ, ਆਗੂਆਂ ਨੇ ਕਿਹਾ ਕਿ ਜੇਕਰ ਸਹਿਮਤੀ ਬਣੀ ਤਾਂ ਇਹ ਪ੍ਰੋਗਰਾਮ ਸਮੂਹਿਕ ਤੌਰ ’ਤੇ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਅੰਦੋਲਨ ਵਿੱਚ ਸ਼ਾਮਲ ਹੋਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਐਲਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਸਿੰਘ ਟਿਕੈਤ ਵੀ ਮੌਜੂਦ ਸਨ।
Posted By:

Leave a Reply