ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ

ਬਲਬੇੜ੍ਹਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਸਬਾ ਬਲਬੇੜ੍ਹਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਮੰਗਾਂ ਨੂੰ ਲੈ ਕੇ ਤਿੱਖਾ ਰੋਸ ਜਾਹਰ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਜਾਫਰਪੁਰ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਕੇ ਵਾਰ-ਵਾਰ ਕਿਸਾਨਾਂ ਨਾਲ ਕੋਝਾ ਮਝਾਕ ਕਰ ਰਹੀ ਹੈ, ਜਿਸ ਨੂੰ ਸਹਿਣਾ ਮੁਸ਼ਕਿਲ ਹੈ। ਪ੍ਰਧਾਨ ਜਾਫਰਪੁਰ ਨੇ ਕਿਹਾ ਕਿ ਦੇਸ਼ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜੇਕਰ ਰੋਸ ਪ੍ਰਗਟ ਕਰ ਰਿਹਾ ਹੈ ਤਾਂ ਸਰਕਾਰ ਆਪਣਾ ਹੱਕ ਲੈਣ ਲਈ ਵੀ ਰੋਸ਼ ਪ੍ਰਦਰਸ਼ਨ ਵੀ ਕਰਨ ਨਹੀਂ ਦਿੰਦੀ ਜੋ ਕਿ ਆਉਂਣ ਵਾਲੇ ਸਮੇਂ ’ਚ ਕਿਸਾਨ, ਮਜ਼ਦੂਰ ਤੇ ਦੇਸ਼ ਦੇ ਹਰ ਵਰਗ ਲਈ ਘਾਤਕ ਹੋਵੇਗਾ। ਇਸ ਮੌਕੇ ਜਰਨੈਲ ਸਿੰਘ ਪੰਜੋਲਾ, ਗੁਦੀਪ ਸਿੰਘ ਮਰਦਾਂਹੇੜੀ, ਲਖਵਿੰਦਰ ਸਿੰਘ ਬਲਬੇੜ੍ਹਾ, ਸ਼ੇਰ ਸਿੰਘ ਡੰਡੋਆਂ, ਲਖਵਿੰਦਰ ਸਿੰਘ ਅੰਟਾਲ ਬਲਬੇੜ੍ਹਾ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ ਮਿੱਠੂ ਸਮੇਤ ਹੋਰ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।