ਜ਼ਮੀਨਦੋਜ਼ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ ਬਣਾਏ ਜਾਣਗੇ ਵੱਡੇ ਤਾਲਾਬ, ਹੜ੍ਹ ਸੁਰੱਖਿਆ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਜ਼ਮੀਨਦੋਜ਼ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ ਬਣਾਏ ਜਾਣਗੇ ਵੱਡੇ ਤਾਲਾਬ, ਹੜ੍ਹ ਸੁਰੱਖਿਆ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਡੇਰਾਬੱਸੀ : ਸਬ ਡਵੀਜ਼ਨ ਡੇਰਾਬੱਸੀ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਸਬ ਡਵੀਜ਼ਨ ’ਚ ਜ਼ਮੀਨਦੋਜ਼ ਪਾਣੀ ਦੇ ਘਟ ਰਹੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ, ਰੀਚਾਰਜਿੰਗ ਦੇ ਉਦੇਸ਼ਾਂ ਲਈ ਅੱਠ ਨਵੇਂ ਤਾਲਾਬ (20 ਏਕੜ ਹਰੇਕ) ਬਣਾਏ ਜਾਣਗੇ। ਜਲ ਸਰੋਤ ਵਿਭਾਗ (ਡਰੇਨੇਜ-ਕਮ-ਮਾਈਨਿੰਗ ਅਤੇ ਜਿਓਲੋਜੀ ਡਿਵੀਜ਼ਨ ਐੱਸਏਐੱਸ ਨਗਰ) ਵੱਲੋਂ ਕੀਤੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਛੱਪੜਾਂ ਦੀ ਖੁਦਾਈ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਡੇਰਾਬੱਸੀ ’ਚ ਸਾਰੰਗਪੁਰ, ਹੰਡੇਸਰਾ ਅਤੇ ਸਾਰੰਗਪੁਰ ਦੋਵੇਂ ਟਾਂਗਰੀ ਨਦੀ ਨੇੜੇ ਅੰਟਾਲਾ ਡਰੇਨ, ਰਾਜਪੁਰ ਖੇਲਣ, ਘੱਗਰ ਦਰਿਆ ਦੇ ਨਾਲ ਬਹੋੜਾ, ਬਿਜਨਪੁਰ, ਰਾਜੋ ਮਾਜਰਾ ਆਦਿ ਇਲਾਕਿਆਂ ਇਨ੍ਹਾਂ ਛਪੜਾਂ ਨੂੰ ਚੈੱਕ ਡੈਮ ਬਣਾ ਕੇ ਤਿਆਰ ਕੀਤਾ ਜਾਵੇਗਾ ਤਾਂ ਜੋ ਹੜ੍ਹ ਦੇ ਪਾਣੀ ਨੂੰ ਰਿਚਾਰਜ ਕਰਨ ਦੇ ਨਾਲ-ਨਾਲ ਜ਼ਮੀਨ ਨੂੰ ਹੜ੍ਹ ਤੋਂ ਬਚਾਓ ਕਾਰਜ ’ਚ ਮੱਦਦਗਾਰ ਹੋਣਗੇ।