ਸੁਰੱਖਿਅਤ ਤੇ ਕਾਨੂੰਨੀ ਪ੍ਰਵਾਸ ਲਈ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵੱਲੋਂ ਵਟਸਐਪ ਚੈਨਲ ਲਾਂਚ

ਸੁਰੱਖਿਅਤ ਤੇ ਕਾਨੂੰਨੀ ਪ੍ਰਵਾਸ ਲਈ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵੱਲੋਂ ਵਟਸਐਪ ਚੈਨਲ ਲਾਂਚ

ਨਵੀਂ ਦਿੱਲੀ : ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਤ ਕਰਨ ਲਈ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵਟਸਐਪ ਚੈਨਲ ਲਾਂਚ ਕੀਤਾ ਹੈ। ਵਿਦੇਸ਼ਾਂ ’ਚ ਭਾਰਤੀ ਪ੍ਰਵਾਸੀ ਕਾਮਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਭਰਤੀ ਏਜੰਟਾਂ ਦਰਮਿਆਨ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ, ‘‘ਭਰਤੀ ਏਜੰਟ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।’’

ਵਟਸਐਪ ਚੈਨਲ ਦਾ ਉਦੇਸ਼ ਕਾਨੂੰਨੀ ਅਤੇ ਸੁਰੱਖਿਅਤ ਗਤੀਸ਼ੀਲਤਾ ਬਾਰੇ ਜਾਣਕਾਰੀ ਨੂੰ ਆਸਾਨੀ ਨਾਲ ਸਮਝਣ ਯੋਗ ਫਾਰਮੈਟ ’ਚ ਪ੍ਰਸਾਰਿਤ ਕਰਨਾ ਹੈ, ਅਤੇ ਇਸ ਨੂੰ ਵਿਦੇਸ਼ ਮੰਤਰਾਲੇ ਅਤੇ ਭਰਤੀ ਏਜੰਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇਕ ਸੰਮੇਲਨ ਦੌਰਾਨ ਲਾਂਚ ਕੀਤਾ ਗਿਆ।

#SafeMigration #LegalTravel #NRIHelpCenter #WhatsAppChannel #IndianMigrants #VisaGuidance #SecureTravel #OverseasIndians