ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ 11 ਵਿਦਿਆਰਥੀ ਗਣਤੰਤਰ ਦਿਵਸ ਮੌਕੇ ਕੀਤੇ ਸਨਮਾਨਿਤ
- ਪੰਜਾਬ
- 29 Jan,2025

ਸਰਦੂਲਗੜ੍ਹ : 26 ਜਨਵਰੀ 2025 ਦੇ ਗਣਤੰਤਰ ਦਿਵਸ ਦੇ ਸਬ-ਡਵੀਜਨ ਪੱਧਰ ’ਤੇ ਸਰਕਾਰੀ ਸਮਾਗਮ ਤੇ ਸਟੇਟ ਪੱਧਰ ਤੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਕਲਾਸ ਬਾਰ੍ਹਵੀਂ ਪੰਜਾਬ ਮੈਰਿਟ ਰੈਂਕ ਵਿੱਚ 12ਵਾਂ ਸਥਾਨ ਹਾਸਲ, ਅਰਜ਼ ਕਲਾਸ ਦਸਵੀਂ ਪੰਜਾਬ ਮੈਰਿਟ ਰੈਂਕ ਵਿੱਚ 17ਵਾਂ ਸਥਾਨ ਹਾਸਲ ਅਤੇ ਜਮਾਤ ਅੱਠਵੀਂ ਵਿੱਚੋਂ ਗੁਰਵੀਰ ਸਿੰਘ, ਸਨੇਹਾ, ਅਰਸ਼ਦੀਪ ਕੌਰ ਨੇ ਪੰਜਾਬ ਮੈਰਿਟ ਰੈਂਕ ਵਿੱਚ 5ਵਾਂ, 9ਵਾਂ, 11ਵਾਂ ਸਥਾਨ ਹਾਸਲ ਕਰਨ ਤੇ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਜਿਵੇਂ ਕਿ ਨੈਸ਼ਨਲ ਸੋਨ ਤਗਮਾ ਜੇਤੂ ਬਾਸਕਟ ਬਾਲ ਖਿਡਾਰਨ ਹਰਮਨਦੀਪ ਕੌਰ ਅਤੇ ਤਾਂਈਕਮਾਡੋ ਸਟੇਟ ਜੇਤੂ ਖਿਡਾਰੀ ਗੁਰਵਿੰਦਰ ਕੌਰ, ਰਵੀ, ਹਰਮਨਦੀਪ ਕੌਰ, ਨਵਜੀਤ ਕੌਰ, ਪੁਸ਼ਪਾ ਰਾਣੀ ਨੂੰ ਐੱਸਡੀਐੱਮ ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਅਤੇ ਜੱਜ ਹਰਪ੍ਰੀਤ ਕੌਰ, ਜੱਜ ਰਮਿੰਦਰ ਕੌਰ ਅਤੇ ਡੀਐੱਸਪੀ ਮਨਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਸਨਮਾਨ ਪ੍ਰਾਪਤ ਕਰਦਿਆਂ ਦਸਮੇਸ਼ ਸਕੂਲ ਨੇ ਨਵਾਂ ਰਿਕਾਰਡ ਬਣਾਇਆ। ਇਸੇ ਤਰ੍ਹਾਂ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੀਆ ਵਿਦਿਆਰਥਣਾਂ ਨੇ ਦੇਸ਼ ਭਗਤੀ ਨਾਲ ਸਬੰਧਿਤ ਬਹੁਤ ਵਧੀਆ ਰਾਜਸਥਾਨੀ ਆਈਟਮ ਪੇਸ਼ ਕੀਤੀ, ਜਿਸ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਪ੍ਰੇਮ ਗਰਗ ਅਤੇ ਐੱਮਸੀਜ਼ ਨੇ ਨਗਦ ਰਾਸ਼ੀ ਨਾਲ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ।
Posted By:

Leave a Reply