ਦਿੱਲੀ ਸਹੁੰ ਚੁਕ ਸਮਾਗਮ ਸਬੰਧੀ ਅੱਜ ਆਵੇਗਾ ਵੱਡਾ ਅਪਡੇਟ

ਦਿੱਲੀ ਸਹੁੰ ਚੁਕ ਸਮਾਗਮ ਸਬੰਧੀ ਅੱਜ ਆਵੇਗਾ ਵੱਡਾ ਅਪਡੇਟ

ਨਵੀਂ ਦਿੱਲੀ :ਪ੍ਰਧਾਨ ਮੰਤਰੀ ਮੋਦੀ ਦੇ ਅੱਜ ਰਾਤ ਦੇਸ਼ ਵਾਪਸ ਆਉਣ ਤੋਂ ਬਾਅਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ ਅਤੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਹੋਵੇਗੀ।

ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਚਿਹਰੇ 'ਤੇ ਬਣੇ ਸਸਪੈਂਸ ਨੂੰ ਦੂਰ ਕਰਦਿਆਂ, ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਬਾਰੇ ਫ਼ੈਸਲਾ ਲਿਆ ਜਾਵੇਗਾ। 48 ਵਿਚੋਂ 15 ਵਿਧਾਇਕਾਂ ਦੇ ਨਾਮ ਸ਼ਾਰਟਲਿਸਟ ਕੀਤੇ ਗਏ ਸਨ। ਉਨ੍ਹਾਂ ਵਿਚੋਂ 9 ਨਾਵਾਂ ਦੀ ਚੋਣ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ, ਮੰਤਰੀ ਅਤੇ ਸਪੀਕਰ ਦੇ ਨਾਵਾਂ ਦਾ ਫ਼ੈਸਲਾ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਚਿਹਰੇ 'ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ।

ਦਿੱਲੀ ਵਿਚ ਨਵੀਂ ਸਰਕਾਰ ਦੇ ਸਹੁੰ ਚੁਕ ਸਮਾਗਮ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਸੂਤਰਾਂ ਅਨੁਸਾਰ ਕੈਬਨਿਟ ਦਾ ਸਹੁੰ ਚੁਕ ਸਮਾਗਮ 19 ਜਾਂ 20 ਫ਼ਰਵਰੀ ਨੂੰ ਦਿੱਲੀ ਵਿਚ ਹੋ ਸਕਦਾ ਹੈ। ਵਿਧਾਇਕ ਦਲ ਦੀ ਮੀਟਿੰਗ 17 ਜਾਂ 18 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਦੇ ਅੱਜ ਰਾਤ ਦੇਸ਼ ਪਰਤਣ ਤੋਂ ਬਾਅਦ ਸਮਾਗਮ ਦੀ ਤਰੀਕ ਨੂੰ ਅੰਤਮ ਰੂਪ ਦਿਤਾ ਜਾਵੇਗਾ।