ਅਕਾਲੀ ਦਲ ’ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ :ਐਡਵੋਕੇਟ ਐਚ.ਐਸ. ਫੂਲਕਾ
- ਪੰਜਾਬ
- 22 Mar,2025

ਅੰਮ੍ਰਿਤਸਰ : ਅੱਜ ਅਕਾਲੀ ਦਲ ਦੀ ਭਰਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਐਡਵੋਕੇਟ ਐਚ.ਐਸ. ਫੂਲਕਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ‘‘ਅਕਾਲੀ ਆਗੂਆਂ ਦੇ ਅਸੂਲ ਤਿਆਗਣ ਨਾਲ ਪਾਰਟੀ ’ਚ ਗਿਰਾਵਟ ਆਈ ਹੈ।
ਦੋ ਦਸੰਬਰ ਦੇ ਫ਼ੈਸਲੇ ਤੋਂ ਬਾਅਦ ਮੈਂ ਕਿਹਾ ਸੀ ਜੇਕਰ ਮੇਰੇ ਆਉਣ ਨਾਲ ਅਕਾਲੀ ਦਲ ਨੂੰ ਬਲ ਮਿਲਦਾ ਹੈ ਤਾਂ ਮੈਂ ਜ਼ਰੂਰ ਆਵਾਂਗਾ। ਪਰ ਅੱਜ ਪਾਰਟੀ ਹੋਰ ਜ਼ਿਆਦਾ ਬਿਖਰ ਗਈ ਹੈ, ਇਨ੍ਹਾਂ ਹਾਲਾਤ ’ਚ ਅਕਾਲੀ ਦਲ ’ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।’
#HSPhoolka #AkaliDal #PoliticalRumors #PunjabPolitics #SocialJustice #PoliticalStatement #FakeNewsAlert #LegalAdvocate #PunjabNews #SikhPolitics
Posted By:

Leave a Reply