ਪ੍ਰਿੰਸੀਪਲ ਜਰਨੈਲ ਸਿੰਘ ਭੋਡੀਪੁਰਾ ਦੀ ਸੇਵਾਮੁਕਤੀ ’ਤੇ ਸਮਾਗਮ ਕਰਵਾਇਆ
- ਪੰਜਾਬ
- 14 Feb,2025

ਭਗਤਾ ਭਾਈਕਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਦੇ ਪ੍ਰਿੰਸੀਪਲ ਜਰਨੈਲ ਸਿੰਘ ਭੋਡੀਪੁਰਾ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਦੇ ਹੋਏ ਸੇਵਾਮੁਕਤ ਹੋ ਗਏ ਹਨ। ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਨੇ ਸਰਪੰਚ ਅਜਾਇਬ ਸਿੰਘ ਹਮੀਰਗੜ੍ਹ ਦੀ ਅਗਵਾਈ ਵਿਚ ਪ੍ਰਿੰਸੀਪਲ ਜਰਨੈਲ ਸਿੰਘ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਮੂਹ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਹਮੀਰਗੜ੍ਹ ਵੱਲੋਂ ਉਨ੍ਹਾਂ ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਅਜਾਇਬ ਸਿੰਘ ਹਮੀਰਗੜ੍ਹ, ਬੂਟਾ ਸਿੰਘ ਇੰਚਾਰਜ ਪ੍ਰਿੰਸੀਪਲ, ਦਰਸ਼ਨ ਸਿੰਘ ਲੈਕਚਰਾਰ, ਸ਼ਿੰਦਰਪਾਲ ਕੌਰ ਲੈਕਚਰਾਰ, ਸੁੱਕਰ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਭੋਡੀਪੁਰਾ ਸਾਬਕਾ ਸਰਪੰਚ, ਬਲਜੀਤ ਸਿੰਘ ਪੰਚ ਅਤੇ ਗੁਰਮੀਤ ਸਿੰਘ ਨੰਬਰਦਾਰ ਭੋਡੀਪੁਰਾ ਨੇ ਪ੍ਰਿੰਸੀਪਲ ਜਰਨੈਲ ਸਿੰਘ ਵੱਲੋਂ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਸਮੇਂ ਸਰਪੰਚ ਅਜਾਇਬ ਸਿੰਘ ਹਮੀਰਗੜ੍ਹ ਨੇ ਪ੍ਰਿੰਸੀਪਲ ਜਰਨੈਲ ਸਿੰਘ ਨੂੰ ਇਕ ਯੋਗ ਅਧਿਆਪਕ ਦੇ ਨਾਲ ਇਕ ਜਿੰਮੇਵਾਰ ਨਾਗਰਿਕ, ਕੁਸ਼ਲ ਪ੍ਰਬੰਧਕ, ਬਹੁਤ ਮਿਹਨਤੀ ਅਤੇ ਨੇਕ ਇਨਸਾਨ ਆਖਦਿਆਂ ਉਨ੍ਹਾਂ ਵੱਲੋਂ ਸਕੂਲ ਲਈ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਨੇ ਆਪਣੇ ਅਰਸੇ ਦੌਰਾਨ ਸਕੂਲ ਨੂੰ ਹਰ ਆਧੁਨਿਕ ਸਹੂਲਤ ਪ੍ਰਦਾਨ ਕਰਕੇ ਢੁੱਕਵੀਂ ਯੋਜਨਾਬੰਦੀ ਨਾਲ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ।
Posted By:

Leave a Reply