ਆਰੀਆਭੱਟ ਸਕੂਲ ’ਚ ਲੇਜ਼ਿਮ ਕਸਰਤ ਪ੍ਰੋਗਰਾਮ ਕਰਵਾਇਆ
- ਪੰਜਾਬ
- 19 Feb,2025

ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ਵੱਲੋਂ ਲੇਜ਼ਿਮ ਕਸਰਤ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਭਰਪੂਰ ਉਤਸਾਹ ਨਾਲ ਹਿੱਸਾ ਲਿਆ। ਇਹ ਸਰਗਰਮੀ ਅਧਿਆਪਕਾ ਬਬਲਦੀਪ ਕੌਰ ਦੀ ਦੇਖ ਰੇਖ ’ਚ ਹੋਈ। ਉਨ੍ਹਾਂ ਨੇ ਲੇਜ਼ਿਮ ਕਸਰਤ ਕੀ ਹੈ? ਇਸ ਦੇ ਕਾਰਜਕ੍ਰਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ।
ਉਨ੍ਹਾਂ ਦੱਸਿਆ ਕਿ ਕਿਵੇਂ ਇਹ ਕਸਰਤ ਸਰੀਰਕ ਤਾਕਤ, ਲਚਕਤਾ ਤੇ ਸਹਿਣਸ਼ੀਲਤਾ ’ਚ ਸੁਧਾਰ ਲਿਆਉਂਦੀ ਹੈ। ਲੇਜ਼ਿਮ ਕਸਰਤ ਨੌਜਵਾਨਾਂ ਤੇ ਬੱਚਿਆਂ ’ਚ ਸਿਹਤਮੰਦ ਜੀਵਨਸ਼ੈਲੀ ਵਧਾਉਣ ਲਈ ਇੱਕ ਸ਼ਾਨਦਾਰ ਵਿਧੀ ਹੈ। ਇਸ ਦੇ ਨਿਯਮਿਤ ਅਭਿਆਸ ਨਾਲ ਤਾਕਤ, ਸਹਿਨਸ਼ੀਲਤਾ ਤੇ ਵਿਅਕਤੀਗਤ ਅਨੁਸ਼ਾਸਨ ’ਚ ਸੁਧਾਰ ਆਉਂਦਾ ਹੈ।
ਪ੍ਰਿੰਸੀਪਲ ਸਸੀਕਾਂਤ ਮਿਸ਼ਰਾ ਤੇ ਕੋਆਰਡੀਨੇਟਰ ਰੇਣੁ ਸਿੰਗਲਾ ਨੇ ਕਿਹਾ ਕੇ ਇਹ ਪ੍ਰੋਗਰਾਮ ਸਫ਼ਲ ਰਿਹਾ ਤੇ ਸਭ ਨੇ ਇਸ ’ਚ ਵਧੀਆ ਹਿੱਸਾ ਲਿਆ। ਅਸੀਂ ਆਉਣ ਵਾਲੇ ਸਮੇਂ ’ਚ ਹੋਰ ਵੀ ਇਸ ਤਰ੍ਹਾਂ ਦੇ ਸਿਹਤ ਸੰਬੰਧੀ ਪ੍ਰੋਗਰਾਮ ਆਯੋਜਿਤ ਕਰਦੇ ਰਹਾਂਗੇ।
Posted By:

Leave a Reply