ਵਧਦੇ ਤਣਾਅ ਦੇ ਵਿਚਕਾਰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਡਿੱਗੇ
- ਕਾਰੋਬਾਰ
- 09 May,2025

ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਕਾਰਨ ਇਕ ਵੱਡੇ ਟਕਰਾਅ ਦੇ ਡਰ ਵਜੋਂ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਡਿੱਗ ਗਏ। ਪਿਛਲੇ ਦਿਨ ਦੀ ਗਿਰਾਵਟ ਨੂੰ ਹੋਰ ਵਧਾਉਂਦੇ ਹੋਏ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ ਸ਼ੁਰੂਆਤੀ ਕਾਰੋਬਾਰ ਵਿਚ 424.65 ਅੰਕ ਡਿੱਗ ਕੇ 79,910.16 ’ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 144.75 ਅੰਕ ਡਿੱਗ ਕੇ 24,129.05 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿਚੋਂ ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਟਾਟਾ ਸਟੀਲ, ਅਡਾਨੀ ਪੋਰਟਸ, ਬਜਾਜ ਫਿਨਸਰਵ, ਈਟਰਨਲ, ਅਲਟਰਾਟੈੱਕ ਸੀਮਿੰਟ ਅਤੇ ਨੇਸਲੇ ਪਛੜਨ ਵਾਲਿਆਂ ਵਿਚ ਸ਼ਾਮਲ ਸਨ। 31 ਮਾਰਚ 2025 ਨੂੰ ਖਤਮ ਹੋਈ ਤਿਮਾਹੀ ਵਿਚ ਲਾਭ ਦੀ ਰਿਪੋਰਟ ਕਰਨ ਤੋਂ ਬਾਅਦ ਲਾਰਸਨ ਐਂਡ ਟੂਬਰੋ 4 ਪ੍ਰਤੀਸ਼ਤ ਅਤੇ ਟਾਈਟਨ ਕੰਪਨੀ 4 ਪ੍ਰਤੀਸ਼ਤ ਤੋਂ ਵੱਧ ਚੜ੍ਹੇ। ਇਸ ਦੌਰਾਨ ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਕੋਟਕ ਮਹਿੰਦਰਾ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵੀ ਲਾਭ ਵਿੱਚ ਸਨ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 2,007.96 ਕਰੋੜ ਰੁਪਏ ਦੇ ਇਕੁਇਟੀ ਖਰੀਦੇ।
#StockMarket #Sensex #Nifty #StockMarketDownfall #MarketTension #BusinessNews #IndianMarket #EconomicNews #MarketDrop #FinancialNews
Posted By:

Leave a Reply