ਕੰਮਕਾਜੀ ਥਾਵਾਂ ’ਤੇ ਜਿਨਸੀ ਸ਼ੋਸ਼ਣ ਵਿਰੁੱਧ ਮਹਿਲਾਵਾਂ ਨੂੰ ਕੀਤਾ ਜਾਗਰੂਕ

ਕੰਮਕਾਜੀ ਥਾਵਾਂ ’ਤੇ ਜਿਨਸੀ ਸ਼ੋਸ਼ਣ ਵਿਰੁੱਧ ਮਹਿਲਾਵਾਂ ਨੂੰ ਕੀਤਾ ਜਾਗਰੂਕ

ਕਪੂਰਥਲਾ : ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਤੇ ਉਪ-ਮੰਡਲ ਮੈਜਿਸਟ੍ਰੇਟ ਮੇਜਰ ਡਾ. ਇਰਵਿਨ ਕੌਰ ਦੀ ਪ੍ਰਧਾਨਗੀ ’ਚ ਕਮਿਸ਼ਨਰ ਦਫ਼ਤਰ ਵਿਖੇ ਮਹਿਲਾਵਾਂ ਦੇ ਜਿਣਸੀ ਸੋਸ਼ਣ ਨੂੰ ਰੋਕਣ ਲਈ ਐਕਟ 2013 ਸਬੰਧੀ ਵੱਖ-ਵੱਖ ਵਿਭਾਗਾਂ ਤੇ ਪ੍ਰਾਈਵੇਟ ਸੈਕਟਰਾਂ ’ਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ। ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਇਸਤਰੀ ਭਾਵੇਂ ਉਹ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੈ, ਜੇਕਰ ਕੰਮ ਵਾਲੀ ਥਾਂ ’ਤੇ ਉਸਨੂੰ ਕਿਸੇ ਵੀ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਆਪਣੀ ਸ਼ਿਕਾਇਤ ਹੈਲਪ ਲਾਈਨ ਨੰ. 181 ਤੇ ਆਨਲਾਈਨ ‘ਸੀ ਬਾਕਸ’ ’ਤੇ ਦਰਜ ਕਰਵਾ ਸਕਦੀ ਹੈ। ਅਜਿਹੇ ਮਾਮਲੇ ’ਚ ਸ਼ਿਕਾਇਤ ਕਮੇਟੀ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਸਮਾਂ ਦੁਪਹਿਰ 12 ਵਜੇ ਦਫਤਰ ਨਗਰ ਨਿਗਮ, ਕਪੂਰਥਲਾ ਵਿਖੇ ਹੋਇਆ ਕਰੇਗੀ। ਇਹ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡੀ.ਏ. ਸਨਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਅਨੂ ਸ਼ਰਮਾ, ਸੁਪਰਡੰਟ ਜਤਿੰਦਰ ਮੋਹਨ ਸ਼ਰਮਾ, ਇੰਸਪੈਕਟਰ ਭਜਨ ਸਿੰਘ ਅਤੇ ਹੋਰ ਹਾਜ਼ਰ ਸਨ।