ਨਗਰ ਨਿਗਮ ਫਗਵਾੜਾ ਤੇ ਚਾਰ ਨਗਰ ਪੰਚਾਇਤਾਂ ਦੀ ਚੋਣ 21 ਨੂੰ, ਚੋਣ ਪ੍ਰਚਾਰ ਹੋਇਆ ਬੰਦ
- ਰਾਜਨੀਤੀ
- 19 Dec,2024

ਕਪੂਰਥਲਾ -ਜ਼ਿਲ੍ਹੇ ਵਿਚ ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਢਿਲਵਾਂ, ਬੇਗੋਵਾਲ, ਨਡਾਲਾ ਤੇ ਭੁਲੱਥ ਦੀ 21 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਅੱਜ ਸ਼ਾਮ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇਸ ਚੋਣ ਵਿਚ ਫਗਵਾੜਾ ਤੇ ਚਾਰ ਨਗਰ ਪੰਚਾਇਤਾਂ ਤੋਂ 278 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ 158 ਪੋਲਿੰਗ ਬੂਥ ਬਣਾਏ ਗਏ ਹਨ ਤੇ ਉਸ 'ਤੇ 1 ਹਜ਼ਾਰ ਤੋਂ ਵੱਧ ਕਰਮਚਾਰੀ ਚੋਣ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਇਸੇ ਦੌਰਾਨ ਚੋਣ ਆਬਜ਼ਰਵਰ ਅਭੀਨਵ ਤਿ੍ਖਾ ਨੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਐਸ.ਐਸ.ਪੀ. ਗੌਰਵ ਤੂਰਾ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਐਸ.ਡੀ.ਐਮ. ਕਪੂਰਥਲਾ ਤੇ ਐਸ.ਡੀ.ਐਮ. ਭੁਲੱਥ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਬੂਥਾਂ ਦੀ ਖ਼ੁਦ ਨਿਗਰਾਨੀ ਕਰਨ।
Posted By:

Leave a Reply