ਐੱਚਐੱਮਵੀ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਲਾਏ ਪੌਦੇ
- ਪੰਜਾਬ
- 23 Dec,2024

ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਲਾਏ ਜਾ ਰਹੇ ਸੱਤ ਦਿਨਾਂ ਵਿਸ਼ੇਸ਼ ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਪਿੰਡ ਗਿੱਲਾਂ ਜਾ ਕੇ ਗੁਰਦੁਆਰੇ ਵਿਚ ਫਲਦਾਰ ਪੌਦੇ ਲਗਾਏ। ਉਨ੍ਹਾਂ ਨੇ ਪਰਾਲੀ ਸਾੜਨ ਦੀ ਬਜਾਏ ਵਾਤਾਵਰਨ ਸੁਰੱਖਿਆ ਲਈ ਪਿੰਡ ਵਿਚ ਵਰਤੀ ਜਾਣ ਵਾਲੀ ਮਲਚਿੰਗ ਮਸ਼ੀਨ ਦੀ ਵੀ ਜਾਣਕਾਰੀ ਹਾਸਲ ਕੀਤੀ। ਐੱਨਐੱਸਐੱਸ-ਏ ਵੇ ਆਫ ਲਾਈਫ ਵਿਸ਼ੇ ਤੇ ਨਿਬੰਧ ਲਿਖੋ ਪ੍ਰਤੀਯੋਗਤਾ ਵੀ ਕਰਵਾਈ ਗਈ। ਪ੍ਰੋਗਰਾਮ ਅਫਸਰ ਡਾ. ਵੀਨਾ ਅਰੋੜਾ ਨੇ ਵੋਟ ਪਾਉਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਅੰਜਨਾ ਭਾਟੀਆ ਨੇ ਵੋਟ ਸਾਡਾ ਅਧਿਕਾਰ, ਵੋਟ ਸਾਡਾ ਕਰਤੱਵ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਜੋਤੀ ਗੋਗੀਆ ਤੇ ਗੁਰਪ੍ਰੀਤ ਵੀ ਮੌਜੂਦ ਸਨ।
Posted By:

Leave a Reply