ਅਮਰੀਕਾ ਤੋਂ ਕੱਢੇ ਜਾਣਗੇ 295 ਹੋਰ ਭਾਰਤੀ, ਸੰਸਦ ’ਚ ਕੇਂਦਰ ਸਰਕਾਰ ਨੇ ਦਿਤੀ ਜਾਣਕਾਰੀ
- ਰਾਸ਼ਟਰੀ
- 21 Mar,2025

ਨਵੀਂ ਦਿੱਲੀ : ਭਾਰਤ ਸਰਕਾਰ ਨੇ ਪ੍ਰਗਟਾਵਾ ਕੀਤਾ ਹੈ ਕਿ ਅਮਰੀਕੀ ਹਿਰਾਸਤ ’ਚ 295 ਹੋਰ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਵਾਪਸ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜਨਵਰੀ 2025 ਤੋਂ ਲੈ ਕੇ ਹੁਣ ਤਕ 388 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਤੋਂ ਬਾਅਦ ਅਮਰੀਕਾ ਤੋਂ ਪਹਿਲਾਂ ਹੀ ਕਢਿਆ ਜਾ ਚੁਕਿਆ ਹੈ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਨੇ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਹਟਾਉਣ ਦੇ ਆਖ਼ਰੀ ਹੁਕਮਾਂ ਦੇ ਨਾਲ ਇਸ ਸਮੇਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਵਲੋਂ ਹਿਰਾਸਤ ’ਚ ਰੱਖਿਆ ਗਿਆ ਹੈ। ਭਾਰਤ ਸਰਕਾਰ ਹੁਣ ਉਨ੍ਹਾਂ ਦੀ ਨਾਗਰਿਕਤਾ ਦੇ ਵੇਰਵਿਆਂ ਦੀ ਪੁਸ਼ਟੀ ਕਰ ਰਹੀ ਹੈ।
ਇਸ ਘਟਨਾਕ੍ਰਮ ਨੇ ਭਾਰਤੀ ਕੱਢੇ ਗਏ ਲੋਕਾਂ ਨਾਲ ਵਿਵਹਾਰ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ। ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾ ਕੇ ਵਾਪਸ ਭੇਜੇ ਜਾਣ ਦੀਆਂ ਤਸਵੀਰਾਂ ਨੇ ਸੰਸਦ ’ਚ ਹੰਗਾਮਾ ਸ਼ੁਰੂ ਕਰ ਦਿਤਾ।
#IndianCitizens #Deportation #USIndiaRelations #IndianGovernment #ParliamentUpdate #ImmigrationPolicy #NRIAffairs #IndianDiaspora #USImmigration #GovernmentNews
Posted By:

Leave a Reply