200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ : ਮੰਤਰੀ ਡਾ . ਬਲਜੀਤ ਕੌਰ

200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ : ਮੰਤਰੀ ਡਾ . ਬਲਜੀਤ ਕੌਰ

ਬਠਿੰਡਾ : ਬਠਿੰਡਾ ਵਿਖੇ ਇਸਤਰੀ ਅਤੇ ਬਾਲ ਸਮਾਜ ਭਲਾਈ ਵਿਭਾਗ ਵੱਲੋਂ ਔਰਤਾਂ ਦੀ ਸਿਹਤ ਅਤੇ ਰੋਜ਼ਗਾਰ ਸਬੰਧੀ ਕੈਂਪ ਲਗਾਇਆ ਗਿਆ। ਜਿਸ ’ਚ ਵੱਡੇ ਪੱਧਰ ’ਤੇ ਔਰਤਾਂ ਨੇ ਸ਼ਿਰਕਤ ਕੀਤੀ। ਜਿਸ ’ਚ ਔਰਤਾਂ ਦੀ ਸਰੀਰਕ ਚੈੱਕਅਪ ਅਤੇ ਨਵੇਂ ਰੋਜ਼ਗਾਰ ਪੈਦਾ ਕਰਨ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਅਤੇ ਨਾਟਕ ਪੇਸ਼ ਕੀਤੇ ਗਏ। ਇਸਤਰੀ ਅਤੇ ਬਾਲ ਵਿਭਾਗ ਦੇ ਮੰਤਰੀ ਡਾ . ਬਲਜੀਤ ਕੌਰ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ।  ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਤਲਬ ਸੀ ਔਰਤਾਂ ਦੀ ਚੈੱਕਅਪ ਅਤੇ ਉਹਨਾਂ ਵੱਲੋਂ ਪੇਂਡੂ ਪੱਧਰ ’ਤੇ ਆਪਣੇ ਬਣਾਈਆਂ ਬਸਤਾਂ ਨੂੰ ਇਸ ਕੈਂਪ ’ਚ ਸ਼ਾਮਿਲ ਕੀਤਾ। ਇਸ ਕੈਂਪ ’ਚ ਜਿੱਥੇ ਨਵੇਂ ਰੋਜ਼ਗਾਰ ਪੈਦਾ ਕਰਨ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਭਰ ’ਚ 1400 ਹੋਰ ਆਂਗਣਵਾੜੀ ਕੇਂਦਰ ਖੋਲੇ ਜਾਣਗੇ। ਜਿੱਥੇ 3000 ਔਰਤਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਉਹਨਾਂ ਦਾ ਭੱਤਾ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਬੈਠੀਆਂ ਔਰਤਾਂ ਜੋ ਸਜ਼ਾ ਕੱਟ ਰਹੀਆਂ ਹਨ ਉਹਨਾਂ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ’ਚ ਲਿਆ ਕੇ ਪੜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਮਾਨਸਿਕਤਾ ਨੂੰ ਬਦਲਣ ਵਾਸਤੇ ਸਿਲਾਈ ਕਢਾਈ ਦਾ ਕੰਮ ਵੀ ਜੇਲ੍ਹਾਂ ’ਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ’ਚ ਫਰੀਦਕੋਟ ਦੀ ਜੇਲ ’ਚ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ ਦੂਜੀਆਂ ਜੇਲਾਂ ’ਚ ਵੀ ਜਲਦ ਸ਼ੁਰੂ ਹੋ ਜਾਵੇਗਾ। ਸੜਕਾਂ ਉੱਪਰ ਮੰਗਣ ਵਾਲੇ ਬੇਘਰੇ ਬੱਚੇ ਉਹਨਾਂ ਨੂੰ ਵੀ ਪੜ੍ਹਾਈ ਵੱਲ ਲਿਆਂਦਾ ਜਾਵੇਗਾ ਤਾਂ ਜੋ ਉਹ ਪੜ੍ਹਾਈ ਤੋਂ ਵਾਂਝੇ ਨਾ ਰਹਿ ਸਕਣ।