ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿੰਡ ਸਤੌਜ ਦੀ ਪੰਚਾਇਤ ਨੇ ਵਾਇਰਲ ਵੀਡੀਓ ਦਾ ਕੀਤਾ ਖੰਡਨ,ਕਿਹਾ- CM ਨੂੰ ਬਦਨਾਮ ਕਰਨ ਦੀ ਸਾਜ਼ਿਸ਼

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿੰਡ ਸਤੌਜ ਦੀ ਪੰਚਾਇਤ ਨੇ ਵਾਇਰਲ ਵੀਡੀਓ ਦਾ ਕੀਤਾ ਖੰਡਨ,ਕਿਹਾ- CM ਨੂੰ ਬਦਨਾਮ ਕਰਨ ਦੀ ਸਾਜ਼ਿਸ਼

ਚੀਮਾ ਮੰਡੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਸਤੌਜ ਵਿਖੇ ਸਰਕਾਰੀ ਸਕੂਲ ਦੀ ਇਮਾਰਤ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਵਾਇਰਲ ਵੀਡੀਓ ਬਾਰੇ ਗ੍ਰਾਮ ਪੰਚਾਇਤ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ, ਪੰਚ ਚਮਕੌਰ ਸਿੰਘ, ਪੰਚ ਦਾਰਾ ਸਿੰਘ ਤੇ ਪੰਚ ਭੋਲਾ ਸਿੰਘ ਨੇ ਕਿਹਾ ਕਿਸੇ ਨਿੱਜੀ ਚੈਨਲ ਦੀ ਵਾਇਰਲ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿੰਡ ਸਰਕਾਰੀ ਸਕੂਲ ਦੀ ਇਮਾਰਤ 'ਤੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ ਹੈ ਜਦਕਿ ਉਹਨਾਂ ਦੇ ਪਿੰਡ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਹਨ,ਜਿਹਨਾਂ ਦੀਆਂ ਇਮਾਰਤਾਂ ਉਹਨਾਂ ਵੱਲੋਂ ਚੈੱਕ ਕਰ ਲਈਆਂ ਹਨ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ।

ਉਹਨਾਂ ਖੰਡਣ ਕਰਦਿਆਂ ਕਿਹਾ ਕਿ ਇਹ ਜਾਣ ਬੁਝ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਚਾਇਤ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਤੇ ਫਿਰਨੀ ਦੇ ਘਰਾਂ ਨੂੰ ਚੈੱਕ ਕਰ ਲਿਆ ਹੈ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਮਿਲੀ।

ਪੰਚਾਇਤ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਪਿੰਡ ਦਾ ਨਾਂ ਦਿਖਾਇਆ ਗਿਆ ਹੈ ਜਦਕਿ ਉਹਨਾਂ ਦੇ ਪਿੰਡ ਨੂੰ ਤੋਲਾਵਾਲ,ਹੀਰੋਂ ਖੁਰਦ, ਧਰਮਗੜ੍ਹ ਅਤੇ ਬੀਰ ਕਲਾਂ ਤੋਂ ਆਉਣ ਵਾਲੀਆਂ ਸੜਕਾਂ 'ਤੇ ਪਿੰਡ ਦਾ ਸਾਈਨ ਬੋਰਡਾਂ 'ਤੇ ਨਾਂ ਲਿਖਿਆ ਹੋਇਆ ਹੈ।ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ।

ਥਾਣਾ ਧਰਮਗੜ੍ਹ ਦੀ ਪੁਲਿਸ ਪਾਰਟੀ ਵੀ ਪਿੰਡ ਸਤੌਜ ਵਿਖੇ ਪਹੁੰਚੀ ਹੋਈ ਸੀ,ਜਿਨ੍ਹਾਂ ਦੱਸਿਆ ਕਿ ਪਿੰਡ ਵਿੱਚ ਸ਼ਾਂਤੀ ਦਾ ਮਾਹੌਲ ਹੈ।ਝੰਡਾ ਲਹਿਰਾਉਣ ਵਾਲੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ।