ਸਰਕਾਰੀ ਸਕੂਲ ਕੜ੍ਹਾਲ ਵਿੱਚ ਕਰਵਾਏ ਕਰਾਟੇ ਮੁਕਾਬਲੇ

ਸਰਕਾਰੀ ਸਕੂਲ ਕੜ੍ਹਾਲ ਵਿੱਚ ਕਰਵਾਏ ਕਰਾਟੇ ਮੁਕਾਬਲੇ

ਹੁਸੈਨਪੁਰ : ਕਰਾਟੇ ਕੋਚ ਨੈਨਾ ਅਤੇ ਕੋਚ ਗੁਰਪ੍ਰੀਤ ਸਿੰਘ ਸੇਠੀ ਦੀ ਦੇਖ-ਰੇਖ ਹੇਠ ਰਾਣੀ ਲਕਸ਼ਮੀ ਬਾਈ ਆਤਮ ਪ੍ਰੀਕਸ਼ਣ ਸਕੀਮ ਤਹਿਤ ਅੰਡਰ 40 ਭਾਰ ਕੈਟਾਗਰੀ ’ਚ ਸਮਿਲ ਕੜ੍ਹਾਲ ਕਲਾਂ ਵਿਖੇ ਕਰਾਟੇ ਮੁਕਾਬਲੇ ਕਰਵਾਏ ਗਏ। ਸਕੂਲ ਦੀਆਂ ਸਮੂਹ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਮੁਕਾਬਲਿਆਂ ’ਚ ਭਾਗ ਲੈਂਦੇ ਹੋਏ ਪ੍ਰਤਿਭਾ ਦੇ ਜੌਹਰ ਦਿਖਾਏ। ਉਪਰੰਤ ਸਕੂਲ ਮੁਖੀ ਹਰਨੇਕ ਸਿੰਘ ਤੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਵਿਦਿਆਰਥਣਾਂ ਮਨਦੀਪ ਕੌਰ, ਪ੍ਰਭਜੋਤ ਕੌਰ ਅਤੇ ਮਨਦੀਪ ਕੌਰ ਨੂੰ ਗੋਲਡ ਮੈਡਲ ਤੇ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਕੜਾਹਲ ਕਲਾਂ ਦੇ ਹੈਡ ਟੀਚਰ ਹਰਜਿੰਦਰ ਸਿੰਘ ਹੈਰੀ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਹੋਏ । ਅੰਤ ’ਚ ਸਕੂਲ ਮੁਖੀ ਹਰਨੇਕ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਕੌਰ ਰੇਖਾ ਸ਼ਰਮਾ, ਸੋਨਾਲੀ, ਸੁਨੀਤਾ ਦੇਵੀ, ਦਵਿੰਦਰ ਕੌਰ, ਕਾਂਤਾ ਦੇਵੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ।