ਕਵਿਤਾ

ਇੱਕ ਪਲ ਵੀ ਨਾ ਜੋ ਘਰੇ ਟਿਕਦੇਅੱਜ ਹਰ ਕੋਈ ਕੈਦ ਮਕਾਨ ਅੰਦਰਕੋਰੋਨਾ ਬਣ ਕੇ ਆਫ਼ਤ ਹੈ ਆਇਆਡਰ ਦਹਿਸ਼ਤ ਛਾਈ ਜਹਾਨ ਅੰਦਰ ਸਬਕ ਵੀ ਸਭਨਾ ਨੂੰ ਹੈ ਮਿਲਿਆ, ਜ਼ਰੂਰੀ ਹੈ ਸਫਾਈ ਸਾਰਿਆਂ ਲਈਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀਦੁਆ ਕਰੇ ਕੋਈ ਪਿਆਰਿਆਂ ਲਈਰੋਜ਼ੀ ਰੋਟੀ ਕਈਆਂ ਦੀ ਬੰਦ ਹੋਈਚਿਹਰੇ ਸਭ ਦੇ ਅੱਜ ਉਦਾਸ ਹੋਏਕੰਮ ਕਾਜ ਹਰ ਕੋਈ ਫੇਲ ਹੋਇਆਹਰ ਪਾਸੇ ਤੋਂ ਸਭੇ ਨਿਰਾਸ਼ ਹੋਏਮੰਦਰ ਮਸਜਿਦ ਜਾਂ ਗੁਰਦੁਆਰਾਦਿਸਦਾ ਵਿਰਲਾ ਓਥੇ ਵੀ ਕੋਈਕਿੱਥੇ ਜਾ ਕੇ ਹੁਣ ਅਰਜ਼ ਕਰੀਏਮਿਲਦੀ ਕਿਸੇ ਪਾਸਿਓਂ ਨਾ ਢੋਈਲੱਛਣ ਇਸਦੇ ਭਾਵੇਂ ਨੇ ਆਮ ਲੋਕੋ ਖਾਂਸੀ ਤੇ ਗਲੇ ਵਿੱਚ ਸੋਜ਼ ਭਾਈ ਡਰ ਕੋਰੋਨਾ ਤੋਂ ਸਭ ਨੂੰ ਤਾਂ ਲੱਗਦੈ ਨਹੀਂ ਇਸਦੀ ਬਣੀ ਅਜੇ ਦਵਾਈਕਈ ਸਮਝਦੇ ਇਸਨੂੰ ਮਜ਼ਾਕ ਭਾਵੇਂਜ਼ਿੰਦਗੀ ਮਿਲਣੀ ਹੈ ਇੱਕੋ ਵਾਰ ਭਾਈਆਪਣੇ ਲਈ ਸਿਰਫ ਤੁਸੀਂ ਨਾ ਸੋਚੋਤੁਹਾਡੇ ਨਾਲ ਹੱਸਦਾ ਪਰਿਵਾਰ ਭਾਈਜੋ ਵੀ ਆਏ ਇਸਦੀ ਮਾਰ ਹੇਠਾਂਉਨ੍ਹਾਂ ਘਰਾਂ ਦਾ ਦੇਖੋ ਕੀ ਹਾਲ ਹੋਇਆਭਾਵੇਂ ਮਾਇਆ ਦੀ ਕਮੀ ਨੀ ਕੋਈ ਲੋਕੋਬਿਨਾਂ ਜੀਆਂ ਹੈ ਸਭ ਕੰਗਾਲ ਹੋਇਆ ਹਰ ਦੇਸ਼ ਵਿੱਚ ਮਚੀ ਹਾਹਾਕਾਰ ਹੋਈਪ੍ਰਕੋਪ ਇਸਦਾ ਦਿਨੋ ਦਿਨ ਵੱਧ ਰਿਹਾਨੇਤਾ ਜੁਟੇ ਹੋਏ ਅੱਜ ਵੀ ਦੇਣ ਭਾਸ਼ਣ ਖੌਫ਼ ਜਨਤਾ ਨੂੰ ਰੋਟੀ ਦਾ ਲੱਗ ਰਿਹਾਨੇਤਾ, ਸਰਪੰਚ ਤੇ ਹੋਰ ਵੀ ਜੋ ਮੋਹਰੀਏਸ ਬਿਪਤਾ 'ਚ ਸਾਥ ਨਿਭਾਉਣ ਸਾਰੇਜਿਨ੍ਹਾਂ ਘਰਾਂ 'ਚ'ਨਹੀਂ ਕਮਾਉਣ ਵਾਲਾਉਸ ਘਰ 'ਚ ਰਾਸ਼ਨ ਦਿਵਾਉਣ ਸਾਰੇ ਕਹਿਣ ਦਾਨ ਪੁੰਨ ਜੋ ਅਸੀਂ ਕਰਦੇਅੱਜ ਪਰਖ ਦੀ ਤੁਹਾਡੀ ਘੜੀ ਆਈਉਨ੍ਹਾਂ ਘਰਾਂ ਦੀ ਰੌਸ਼ਨੀ ਬਣ ਜਾਓਬੱਤੀ ਜਿਨ੍ਹਾਂ ਦੀ ਕੋਰੋਨਾ ਨੇ ਬੁਝਾਈ ਕਲਮਾਂ ਵਾਲਿਓ ਲਿਖੋ ਨਾ ਗੀਤ ਐਸੇਸੁਣ ਕੇ ਖ਼ੁਦ ਹੀ ਸ਼ਰਮਸ਼ਾਰ ਹੋਈਏਇਹ ਸਮਾਂ ਨਹੀਂ ਹਾਸੇ ਮਜ਼ਾਕ ਦਾ ਜੀਸੁੱਖੀ' ਇੰਝ ਨ ਗੁਨਹਗਾਰ ਹੋਈਏਅੰਤ ਵਿੱਚ ਇੱਕੋ ਪੁਕਾਰ ਸਭ ਨੂੰਰੱਖੋ ਸਾਰੇ ਹੀ ਆਪਣਾ ਖਿਆਲ ਭਾਈਖੰਘ,ਬੁਖਾਰ ਜਾਂ ਹੈ ਜ਼ੁਕਾਮ ਜਿਸਨੂੰਰੱਖੋ ਮੂੰਹ ਤੇ ਆਪਣੇ ਰੁਮਾਲ ਭਾਈਸਤਵੰਤ ਕੌਰ ਸੁੱਖੀ ਭਾਦਲਾ।ਜਿਲ੍ਹਾ ਫਤਹਿਗੜ੍ਹ ਸਾਹਿਬ।