ਭਖਿਆ ਡਾ ਬੀ.ਆਰ. ਅੰਬੇਡਕਰ ਮੂਰਤੀ ਦਾ ਵਿਵਾਦ, ਕੇਂਦਰੀ ਮੰਤਰੀ ਪਹੁੰਚੇ ਅੰਮ੍ਰਿਤਸਰ
- ਰਾਸ਼ਟਰੀ
- 29 Jan,2025

ਅੰਮ੍ਰਿਤਸਰ : ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਗ ਦੇ ਉੱਪਰ ਲੱਗੇ ਡਾਕਟਰ ਬੀਆਰ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਛੇੜਛਾੜ ਦਾ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਚ ਕਈ ਜਿਲ੍ਹਿਆਂ ਦੇ ਵਿੱਚ ਦਲਿਤ ਭਾਈਚਾਰੇ ਵੱਲੋਂ ਹੜਤਾਲ ਕਰਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅੱਜ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅੰਮ੍ਰਿਤਸਰ ਪਹੁੰਚੇ ਅਤੇ ਉਹਨਾਂ ਨੇ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਜਾ ਕੇ ਸ਼ਰਧਾ ਸੁਮਨ ਦੇ ਫੁੱਲ ਅਰਪਿਤ ਕੀਤੇ
ਅਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਗਣਤੰਤਰਤਾ ਦਿਵਸ ਦੇ ਦਿਨ ਵਾਪਰੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਅਤੇ ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਗਣਤੰਤਰਤਾ ਦਿਵਸ ਦੇ ਉੱਪਰ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਜਿਹਦੀ ਪ੍ਰਤਿਮਾ ਦੇ ਨਜ਼ਦੀਕ ਪੁਲਿਸ ਸੁਰੱਖਿਆ ਵੀ ਹੋਣੀ ਚਾਹੀਦੀ ਸੀ।
ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਅਸੀਂ ਇਹ ਵੀ ਕਿਹਾ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਅਗਰ ਫੁੱਲ ਅਰਪਿਤ ਕਰਨੇ ਹੈ ਤਾਂ ਕਾਰਪੋਰੇਸ਼ਨ ਦਾ ਅਧਿਕਾਰੀ ਜਾਂ ਜਿਲੇ ਦਾ ਮੇਅਰ ਹੀ ਪ੍ਰਤਿਮਾ ਦੇ ਨਜ਼ਦੀਕ ਜਾਵੇ ਅਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਹਨ ਉਹ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਚਰਨਾਂ ਦੇ ਨਜ਼ਦੀਕ ਹੀ ਫੁੱਲ ਅਰਪਿਤ ਕਰਨ।
ਅਤੇ ਇਸ ਤੋਂ ਇਲਾਵਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਭਾ ਨੂੰ ਸ਼ੀਸ਼ੇ ਚ ਵੀ ਜਿਹੜੇ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਵੱਲੋਂ ਇਹ ਘਨੋਨੀ ਹਰਕਤ ਕੀਤੀ ਗਈ ਸੀ ਉਸ ਵਿਅਕਤੀ ਖਿਲਾਫ ਪੁਲਿਸ ਕਾਰਵਾਈ ਤਾਂ ਕਰ ਰਹੀ ਹੈ ਲੇਕਿਨ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਇਹ ਮੰਗ ਕਰਾਂਗੇ ਕਿ ਉਸ ਵਿਅਕਤੀ ਤੇ ਦੇਸ਼ ਦਰੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
Posted By:

Leave a Reply