ਸੀਜੀਸੀ ਮੁਹਾਲੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਉਦਮਤਾ ਨੂੰ ਸਮਰਪਿਤ ਪ੍ਰੇਰਿਤ ਸੈਸ਼ਨ ਕਰਵਾਇਆ, ਵੱਖ-ਵੱਖ ਖੇਤਰਾਂ ਦੀਆਂ ਮਹਿਲਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ

ਸੀਜੀਸੀ ਮੁਹਾਲੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਉਦਮਤਾ ਨੂੰ ਸਮਰਪਿਤ ਪ੍ਰੇਰਿਤ ਸੈਸ਼ਨ ਕਰਵਾਇਆ, ਵੱਖ-ਵੱਖ ਖੇਤਰਾਂ ਦੀਆਂ ਮਹਿਲਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ

ਐੱਸਏਐੱਸ ਨਗਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਮੁਹਾਲੀ, ਝੰਜੇੜੀ ਵੱਲੋਂ ਮਹਿਲਾ ਸਸ਼ਕਤੀਕਰਨ ਅਤੇ ਉਦਮਤਾ ਨੂੰ ਸਮਰਪਿਤ ਇਸਕ ਜਾਗਰੂਕਤਾ ਅਤੇ ਪ੍ਰੇਰਣਾਦਾਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਵੈਂਚਰਨੈਸਟ ਸੀਜੀਸੀ ਟੀਬੀਆਈ ਐਸੋਸੀਏਸ਼ਨ ਦੀ ਸਰਪ੍ਰਸਤੀ ਵਿਚ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ, ਐੱਸਏਐੱਸ ਨਗਰ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਈਵੇਂਟ ਵਿਚ ਵੱਖ-ਵੱਖ ਉਦਯੋਗਾਂ ਦੇ ਸਫ਼ਲ ਉਦਯੋਗਪਤੀ, ਬਿਜ਼ਨਸ ਲੀਡਰਾਂ ਅਤੇ ਪਰਿਵਰਤਨਕਾਰੀ ਲੋਕਾਂ ਨੂੰ ਇਕ ਮੰਚ ਤੇ ਲਿਆਂਦਾ ਗਿਆ।

 ਇਸ ਸਮਾਗਮ ਨੇ ਦ੍ਰਿਸ਼ਟੀਕੋਣ ਵਾਲੇ ਕਾਰੋਬਾਰੀ ਨੇਤਾਵਾਂ ਅਤੇ ਬਦਲਾਅ ਕਰਨ ਵਾਲਿਆਂ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਮਹਿਲਾਵਾਂ ਦੀ ਉਪਯੋਗਤਾ ਅਤੇ ਲੀਡਰਸ਼ਿਪ ਵਿਚ ਭੂਮਿਕਾ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਵਿਚ ਮੁੱਖ ਭਾਸ਼ਣ, ਪੈਨਲ ਚਰਚਾਵਾਂ ਅਤੇ ਮਹਿਲਾ-ਲੀਡਰਸ਼ਿਪ ਵਾਲੇ ਸਟਾਰਟ ਅੱਪ ਪਿਚਿੰਗ ਸੈਸ਼ਨ ਸ਼ਾਮਲ ਸਨ, ਜਿੱਥੇ ਮੂਵਾਨਾ ਨੇ ਲੁਕਰੇਟ ਵੈਂਚਰਜ਼ ਅਤੇ ਈਕਾਰਾ ਫਾਇਨੈਂਸ਼ਲ ਸਰਵਿਸਿਜ਼ ਤੋਂ 10 ਲੱਖ ਦੀ ਸੀਡ ਗਰਾਂਟ ਪ੍ਰਾਪਤ ਕੀਤੀ।

 ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਸਫ਼ਲ ਹਸਤੀਆਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਅਤੇ ਸਫ਼ਲ ਜੀਵਨ ਜਾਂਚ ਹਾਜ਼ਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਜਿਨ੍ਹਾਂ ਵਿਚ ਸਰਦਾਰਨੀ ਪ੍ਰੀਤ, ਡਾ. ਦਪਿੰਦਰ ਕੌਰ ਬਖ਼ਸ਼ੀ, ਵੀਜੇ ਅਮਨ, ਆਰਜੇ ਗੀਤ, ਮੇਜਰ ਹਰਪ੍ਰੀਤ ਸਿੰਘ ਅਤੇ ਸੁਰਿੰਦਰ ਆਹਲੂਵਾਲੀਆ ਸ਼ਾਮਲ ਸਨ, ਜਿਨ੍ਹਾਂ ਨੇ ਸਸ਼ਕਤੀਕਰਨ, ਲਚਕਦਾ ਅਤੇ ਸਫ਼ਲਤਾ ਤੇ ਆਪਣੇ ਵਿਲੱਖਣ ਦ੍ਰਿਸ਼ਟੀਕੋਣ ਪੇਸ਼ ਕੀਤੇ। ਸੀਜੀਸੀ ਮੁਹਾਲੀ ਦੇ ਐੱਮਡੀ ਅਰਸ਼ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਪ੍ਰੇਰਨਾ 2025 ਸਸ਼ਕਤੀਕਰਨ ਦੀ ਇਕ ਮਸ਼ਾਲ ਦੇ ਰੂਪ ਵਿਚ ਖੜ੍ਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਮਹਿਲਾ ਉੱਦਮੀ ਸਿਰਫ਼ ਭਾਗੀਦਾਰ ਨਹੀਂ ਹਨ, ਬਲਕਿ ਭਵਿੱਖ ਨੂੰ ਆਕਾਰ ਦੇਣ ਵਾਲੇ ਪ੍ਰੇਰਕ ਹਨ। 

ਉਨ੍ਹਾਂ ਅੱਗੇ ਕਿ ਸੀਜੀਸੀ ਝੰਜੇੜੀ ਵਿਖੇ ਅਸੀਂ ਇਕ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਪ੍ਰਤੀਬੱਧ ਹਾਂ, ਜਿੱਥੇ ਮਹਿਲਾਵਾਂ ਨੂੰ ਕੁੱਝ ਨਵਾਂ ਕਰਨ, ਅਗਵਾਈ ਕਰਨ ਅਤੇ ਫ਼ਲਣ-ਫੁੱਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਭਾਵਨਾ ਨੂੰ ਦੁਹਰਾਉਂਦੇ ਹੋਏ ਡਾ. ਅਤਿ ਪ੍ਰਿਯੇ, ਸੀਈਓ, ਵੈਂਚਰਨੈਸਟ ਨੇ ਕਿਹਾ ਕਿ ਮੂਵਾਨਾ ਦੀ ਫੰਡਿੰਗ ਸਫ਼ਲਤਾ ਇਕ ਨਵੇਂ ਯੁੱਗ ਦਾ ਸੰਕੇਤ ਹੈ, ਜਿੱਥੇ ਮਹਿਲਾ-ਨਾਲ ਕਾਰੋਬਾਰ ਹੁਣ ਕੋਈ ਅਪਵਾਦ ਨਹੀਂ, ਬਲਕਿ ਆਮ ਹਨ। 

ਵੈਂਚਰਨੈਸਟ ਮਹਿਲਾ ਉੱਦਮੀਆਂ ਲਈ ਅਵਸਰਾਂ ਨੂੰ ਤੇਜ਼ ਕਰਨ ਅਤੇ ਪਾੜੇ ਪੂਰੇ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੇਰਨਾ 2025 ਵਿਚ ਕੁਇਕ ਫਿਟ, ਜੈਲ, ਨੋ ਸਕਾਰਸ, ਸਟਾਰਟ ਅੱਪ ਨਿਊਜ਼ ਫਾਈ, ਇੰਟੈਲੈਕਟ ਜੂਰਿਸ ਲਾਅ ਆਫਿਸਿਜ਼, ਕਵਿਕਪਿਕ, ਟ੍ਰੈਸ਼ ਟੈਕ, ਚੋਕੋ ਬ੍ਰਿਜ਼ਿਲ, ਬਿਗ ਬੋਇਜ਼ ਬਾਈਕ ਅਤੇ ਕੇਸ਼ਵ ਪ੍ਰਿੰਟਿੰਗ ਸ਼ਾਮਲ ਹਨ।

 ਇਸ ਨੂੰ ਹੋਰ ਮਜ਼ਬੂਤ ਕਰਦੇ ਹੋਏ, ਇਹ ਈਵੈਂਟ ਡੀਬੀਈਈ ਪੰਜਾਬ ਸਰਕਾਰ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ, ਸੀਆਈਆਈ ਵੁਮੈਨ ਨੈੱਟਵਰਕ, ਪੀਐੱਚਡੀ ਚੈਂਬਰ ਆਫ਼ ਕਾਮਰਸ, ਮੈਂਟਰਐਕਸ ਗਲੋਬਲ ਵੂਮੈਨ, ਫਿਕੀ, ਐੱਸਟੀਪੀਆਈ, ਇਨੋਵੇਸ਼ਨ ਮਿਸ਼ਨ ਪੰਜਾਬ, ਸਟੈੱਪ ਜੀਐੱਨਈ, ਹੋਵਰ ਰੋਬੋਟਿਕਸ ਅਤੇ ਹੋਮਕਰਾਫਟਡ ਵੱਲੋਂ ਸਮਰਪਿਤ ਸੀ, ਜਿਸ ਨਾਲ ਮਹਿਲਾ-ਨਾਲ ਉੱਦਮਾਂ ਨੂੰ ਸਸ਼ਕਤ, ਨਿਵੇਸ਼ ਅਤੇ ਉੱਚਾ ਉਠਾਉਣ ਦੇ ਇਕ ਸਮੂਹਿਕ ਮਿਸ਼ਨ ਨੂੰ ਮਜ਼ਬੂਤ ਕੀਤਾ ਗਿਆ।