ਸਿਖਲਾਈ ਪ੍ਰਾਪਤ ਲੜਕੀਆਂ ਨੂੰ ਵੰਡੇ ਸਰਟੀਫ਼ਿਕੇਟ
- ਪੰਜਾਬ
- 06 Dec,2024

ਮਾਨਸਾ : ਬੈਂਕ ਆਫ਼ ਇੰਡੀਆ ਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਪਿੰਡ ਚਕੇਰੀਆਂ, ਮਾਨਸਾ ਵਿਖੇ ਸਿਲਾਈ ਕਟਾਈ ਦੇ ਕੋਰਸ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਔਰਤਾਂ ਨੂੰ 30 ਦਿਨਾਂ ਦੀ ਸਿਲਾਈ ਕਟਾਈ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਗਈ। ਇਸ ਕੋਰਸ ਨੂੰ 34 ਔਰਤਾਂ ਨੇ ਮੁਕੰਮਲ ਕੀਤਾ ਅਤੇ ਆਰਸੈਟੀ ਵਿਖੇ ਸਮਾਪਤੀ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਡਾਇਰੈਕਟਰ ਆਰਸੇਟੀ ਸਰਬਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਿਖਲਾਈ ਮੁਕੰਮਲ ਕਰਨ ਤੇ ਮੁਬਾਰਕਾਂ ਦਿੱਤੀਆਂ ਤੇ ਸਿੱਖਿਆਰਥੀਆਂ ਨੂੰ ਸਰਟੀਫ਼ਿਕੇਟ ਦਿੱਤੇ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਇਸ ਹੁਨਰ ਦਾ ਲਾਭ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਬਾਰੇ ਪ੍ਰੇਰਿਤ ਕੀਤਾ ਤਾਂ ਜੋ ਉਹ ਆਰਥਕਿ ਪੱਖੋਂ ਮਜ਼ਬੂਤ ਬਨਣ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ। ਇਸ ਮੌਕੇ ਡਾਇਰੈਕਟਰ ਆਰਸੇਟੀ ਨੇ ਸਿੱਖਿਆਰਥੀਆਂ ਨੂੰ ਬੈਂਕ ਮੁਦਰਾ ਲੋਨ ਸਕੀਮਾਂ ਬਾਰੇ ਦੱਸਦੇ ਹੋਏ ਲੋਨ ਲੈ ਕੇ ਨਿਰਧਾਰਤ ਸਮੇਂ ਸਿਰ ਵਾਪਸ ਕਰਨ ਲਈ ਕਿਹਾ। ਜਿਸ ਕੰਮ ਲਈ ਲੋਨ ਲਿਆ ਹੈ ਉਸੇ ਕੰਮ ਨੂੰ ਸ਼ੁਰੂ ਕਰਨ ਜਾਂ ਵਧਾਉਣ ਲਈ ਕਿਹਾ। ਉਨ੍ਹਾਂ ਨੇ ਐੱਸਬੀਆਈ ਆਰਸੇਟੀ ਚਕੇਰੀਆਂ ਵਿਖੇ ਕਈ ਤਰ੍ਹਾਂ ਦੀਆਂ ਕਿੱਤਾਮੁਖੀ ਟ੍ਰੇਨਿੰਗਾਂ ਜੋ ਕਿ ਬਿਲਕੁਲ ਮੁਫ਼ਤ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦਾ ਲਾਭ ਲੈਣ ਅਤੇ ਉਸ ਬਾਅਦ ਉਨ੍ਹਾਂ ਨੂੰ ਮੁਦਰਾ ਲੋਨ ਆਦਿ ਲੈਣ ਵਿੱਚ ਮਦਦ ਕਰਦੇ ਹੋਏ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਾਲ ਹੀ ਸੁਰੱਖਿਆ ਬੀਮਾ ਅਤੇ ਜੀਵਨ ਜ਼ੋਤੀ ਬੀਮਾ ਆਦਿ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਅਨਿਲ ਕੁਮਾਰ ਵਰਮਾ (ਫ਼ੈਕਲਟੀ), ਅਤੇ ਸਮੂਹ ਸਟਾਫ ਆਰਸੈਟੀ ਮੌਜੂਦ ਸਨ।
Posted By:

Leave a Reply