ਪੁਸ਼ਪਾ-2 ਟੀਮ ਨੇ ਪੀੜਤ ਪਰਿਵਾਰ ਨੂੰ ਦਿੱਤੇ 2 ਕਰੋੜ ਰੁਪਏ
- ਮਨੋਰੰਜਨ
- 25 Dec,2024

ਨਵੀ ਦਿੱਲੀ : ਅਦਾਕਾਰ ਅੱਲੂ ਅਰਜੁਨ ਅਤੇ ‘ਪੁਸ਼ਪਾ’ (Pushpa-2) ਦੇ ਨਿਰਮਾਤਾਵਾਂ ਨੇ ਭਗਦੜ ‘ਚ ਜ਼ਖਮੀ ਹੋਏ ਵਿਅਕਤੀ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਅੱਲੂ ਅਰਜੁਨ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਅੱਲੂ ਅਰਜੁਨ ਨੇ 1 ਕਰੋੜ ਰੁਪਏ ਦਿੱਤੇ ਹਨ, ਜਦਕਿ ਪੁਸ਼ਪਾ ਦੇ ਨਿਰਦੇਸ਼ਕ ਸੁਕੁਮਾਰ ਅਤੇ ਪ੍ਰੋਡਕਸ਼ਨ ਹਾਊਸ ਨੇ 50-50 ਲੱਖ ਰੁਪਏ ਦਿੱਤੇ ਹਨ।
ਦੱਸ ਦਈਏ ਕਿ ਅੱਲੂ ਅਰਜੁਨ ਦੇ ਪਿਤਾ ਅਤੇ ਉੱਘੇ ਨਿਰਮਾਤਾ ਅੱਲੂ ਅਰਾਵਿੰਦ, ਦਿਲ ਰਾਜੂ ਅਤੇ ਹੋਰਾਂ ਦੇ ਨਾਲ ਇੱਕ ਨਿੱਜੀ ਹਸਪਤਾਲ ਵਿੱਚ ਗਏ ਜਿੱਥੇ ਭਗਦੜ ਵਿੱਚ ਜ਼ਖਮੀ ਹੋਏ ਇੱਕ ਲੜਕੇ ਦਾ ਇਲਾਜ ਚੱਲ ਰਿਹਾ ਹੈ। ਅੱਲੂ ਅਰਾਵਿੰਦ ਨੇ ਡਾਕਟਰਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਲੜਕਾ ਠੀਕ ਹੋ ਰਿਹਾ ਹੈ ਅਤੇ ਹੁਣ ਆਪਣੇ ਸਹੀ ਤਰਾਂ ਸਾਹ ਲੈ ਸਕਦਾ ਹੈ। ਇਸ ਦੌਰਾਨ ਅੱਲੂ ਅਰਜੁਨ ਦੇ ਪਿਤਾ ਨੇ ਐਲਾਨ ਕੀਤਾ ਕਿ ਅੱਲੂ ਅਰਜੁਨ ਨੇ 1 ਕਰੋੜ ਰੁਪਏ, ਪੁਸ਼ਪਾ ਪ੍ਰੋਡਕਸ਼ਨ ਕੰਪਨੀ ਮੈਥਰੀ ਮੂਵੀ ਮੇਕਰਸ ਨੇ 50 ਲੱਖ ਰੁਪਏ ਅਤੇ ਫਿਲਮ ਦੇ ਨਿਰਦੇਸ਼ਕ ਸੁਕੁਮਾਰ ਨੇ ਬੱਚੇ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਹਨ।
Posted By:

Leave a Reply