ਵੁਆਇਸ ਆਫ਼ ਮਾਨਸਾ ਦੇ ਮੈਂਬਰਾਂ ਦੀ ਪਰਿਵਾਰਕ ਮਿਲਣੀ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਨਤਕ ਮਸਲੇ ਜਲਦੀ ਹੱਲ ਕਰਵਾਉਣ ਦਾ ਭਰੋਸਾ

ਵੁਆਇਸ ਆਫ਼ ਮਾਨਸਾ ਦੇ ਮੈਂਬਰਾਂ ਦੀ ਪਰਿਵਾਰਕ ਮਿਲਣੀ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਨਤਕ ਮਸਲੇ ਜਲਦੀ ਹੱਲ ਕਰਵਾਉਣ ਦਾ ਭਰੋਸਾ

ਮਾਨਸਾ : ਸਮਾਜਿਕ ਭਲਾਈ ਲਈ ਮਾਨਸਾ ਸ਼ਹਿਰ ਅਤੇ ਆਲੇ ਦੁਆਲੇ ਵਿਚ ਕਾਰਜਸ਼ੀਲ ਸੰਸਥਾ ਵੁਆਇਸ ਆੱਫ਼ ਮਾਨਸਾ ਦੇ ਮੈਂਬਰਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਪਹਿਲੀ ਪਰਿਵਾਰਕ ਮਿਲਣੀ ਕੀਤੀ, ਜਿਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈਏਐੱਸ ਵੱਲੋਂ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਨਰਿੰਦਰ ਗੁਪਤਾ ਅਤੇ ਕੈਸ਼ੀਅਰ ਨਰੇਸ਼ ਬਿਰਲਾ ਵੱਲੋਂ ਸਾਰੇ ਮੈਂਬਰਾਂ ਦੀ ਪਰਿਵਾਰਾਂ ਦੇ ਮੈਂਬਰ ਸਮੇਤ ਸਭ ਨਾਲ ਵਿਸਥਾਰਪੂਰਵਕ ਜਾਣ ਪਛਾਣ ਕਰਵਾਈ ਗਈ। ਮੁਸਲਿਮ ਫ਼ਰੰਟ ਪੰਜਾਬ ਦੇ ਪ੍ਰਧਾਨ ਤੇ ਸੰਸਥਾ ਦੇ ਮੈਂਬਰ ਹੰਸਰਾਜ ਮੋਫ਼ਰ ਨੇ ਸਭ ਨੂੰ ਆਪਣੇ ਲਿਖੇ ਗੀਤ ਨਾਲ ਜੀ ਆਇਆਂ ਕਿਹਾ। ਸਟੇਟ ਐਵਾਰਡ ਪ੍ਰਾਪਤ ਅਧਿਆਪਕ ਗੁਰਜੰਟ ਸਿੰਘ ਚਾਹਲ ਨੇ ਅਗਾਂਹ ਵਧੂ ਗਜ਼ਲ ਸੁਣਾ ਕੇ ਸਮਾਜ ਸੇਵੀਆਂ ਵਿੱਚ ਨਵਾਂ ਜੋਸ਼ ਭਰਿਆ। ਸਾਹਿਤਕਾਰ ਬਲਰਾਜ ਨੰਗਲ ਅਤੇ ਨਰਿੰਦਰ ਗੁਪਤਾ ਨੇ ਵੀ ਆਪਣੀਆਂ ਰਚਨਾਵਾਂ ਸਭ ਨਾਲ ਸਾਂਝੀਆਂ ਕੀਤੀਆ ਗਈਆਂ। ਸੰਸਥਾ ਮੈਂਬਰ ਰੁਲਦੂ ਰਾਮ ਨੰਦਗੜ੍ਹ ਦੇ ਪੋਤਰੇ ਨੀਰਜ ਨੇ ਲੋਹੜੀ ਦੇ ਮਹੱਤਵ ਬਾਰੇ ਆਪਣੇ ਭਾਸ਼ਣ ਦੇ ਕੇ ਖੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸੰਬੋਧਨ ਕਰਦਿਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਬੀਤੇ ਸਮੇਂ ਵਿਚ ਲੋੜਵੰਦਾਂ ਨੂੰ ਘਰ ਬਣਾ ਕੇ ਦੇਣ ਅਤੇ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ਤੋਂ ਲੈ ਕੇ ਸੰਸਥਾ ਦੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਮਾਨਸਾ ਨੇ ਮੈਂਬਰਾਂ ਨੂੰ ਸਮਾਜਿਕ ਕੰਮਾਂ ਲਈ ਅੱਗੇ ਰਹਿਣ ਲਈ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਾਗਰੂਕ ਸਮਾਜ ਆਪਣੇ ਆਪ ਹੀ ਬਹੁਤੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ। ਮੋਗੇ ਤੋਂ ਵਿਸੇਸ਼ ਤੌਰ ਤੇ ਆਏ ਸਾਹਿਤਕਾਰ ਗੁਰਮੀਤ ਕੜਿਆਲਵੀ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸੁਹਿਰਦ ਲੋਕਾਂ ਦਾ ਇੰਨਾ ਵੱਡਾ ਇਕੱਠ ਉਨ੍ਹਾਂ ਕਦੇ ਵੇਖਿਆ ਨਹੀਂ। ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਅਤੇ ਕੜਿਆਲਵੀ ਦਾ ਇਸ ਮੌਕੇ ਸਨਮਾਨ ਵੀ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਕਾਰਵਾਈ ਸਕੱਤਰ ਵਿਸ਼ਵਦੀਪ ਬਰਾੜ ਵੱਲੋਂ ਬਾਖੂਬੀ ਨਿਭਾਈ ਗਈ। ਤੰਬੋਲਾ ਗੇਮ ਐਡਵੋਕੇਟ ਆਰ ਸੀ ਗੋਇਲ ਅਤੇ ਰਮੇਸ਼ ਜ਼ਿੰਦਲ ਨੇ ਆਨੰਦਪੂਰਵਕ ਤਰੀਕੇ ਨਾਲ ਖਿਲਵਾਈ। ਅੰਤ ਵਿਚ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਸਭ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਾਲ 2025 ਵਿੱਚ ਕੀਤੇ ਜਾਣ ਵਾਲੇ ਸੰਭਾਵਿਤ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਸਥਾ ਮੈਂਬਰ ਸਮਾਜ ਸੇਵੀ ਮਿੱਠੂ ਰਾਮ ਮੋਫਰ, ਸੋਸ਼ਲਿਸਟ ਪਾਰਟੀ ਦੇ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ, ਧਾਰਮਿਕ ਆਗੂ ਬਲਜੀਤ ਸਿੰਘ ਸੂਬਾ, ਸਨਅਤਕਾਰ ਤੇਜਿੰਦਰਪਾਲ ਸਿੰਘ, ਰਵਿੰਦਰ ਗਰਗ, ਸਾਬਕਾ ਐਸ ਡੀ ਐਮ ਓਮ ਪ੍ਰਕਾਸ਼ ਸਮੇਤ ਹੋਰ ਸ਼ਹਿਰ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਪਰਿਵਾਰ ਸਮੇਤ ਲੋਹੜੀ ਬਾਲ ਕੇ ਲੋਹੜੀ ਮਨਾਈ। ਇਸ ਸਮਾਰੋਹ ਦੀ ਖੂਬਸੂਰਤੀ ’ਚ ਵਾਧਾ ਕਰਨ ਲਈ ਡਾ ਸ਼ੇਰਜੰਗ ਸਿੰਘ, ਨਰਿੰਦਰ ਸ਼ਰਮਾ, ਹਰਜੀਵਨ ਸਰਾ, ਰਮੇਸ਼ ਜਿੰਦਲ,ਮਿੱਠੂ ਰਾਮ ਮੋਫਰ, ਅਸ਼ੋਕ ਬਾਸਲ, ਸੰਭੂ ਨਾਥ, ਦਰਸ਼ਨ ਪਾਲ, ਪਰਕਾਸ਼ ਚੰਦ ਜੈਨ, ਰਾਮ ਕਰਿਸ਼ਨ ਚੁੱਘ, ਨਵਲ ਕੁਮਾਰ ਐਡਵੋਕੇਟ, ਡਾ ਵਿਸ਼ਾਲ, ਵਿਕਰਮ ਟੈਕਸਲਾ ਅਤੇ ਹੋਰ 55 ਦੇ ਲਗਭਗ ਮੈਂਬਰਾਂ ਨੇ ਪਰਿਵਾਰ ਸਮੇਤ ਸ਼ਿਰਕਤ ਕਰਨ ਨਾਲ ਇਹ ਪਰਿਵਾਰਕ ਸਮਾਰੋਹ ਯਾਦਗਿਰੀ ਹੋ ਨਿਬੜਿਆ।