ਕਿਰਸਾਣੀ ਦੀ ਦੀਵਾਲੀ

ਕਿਰਸਾਣੀ ਦੀ ਦੀਵਾਲੀ
ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ।ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਵੇਗੀ ।ਲੱਥੇਗਾ ਜੂਲ਼ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ,ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ ਥਰਥਰਾਏਗੀ ਘੱਟੇ ਦੇ ਲਿੱਬੜੇ ਜੋ ਪੈਰ,ਪੈੜਾਂ ਡੂੰਘੀਆਂ ਪਾਵਣ,ਸਿਰਾਂ ਤੇ ਤਾਜ ਹੋਣਗੇ,ਇਨ੍ਹਾਂ ਹੱਥ ਡੋਰ ਆਏਗੀ।ਮਾਰੂ ਕਾਨੂੰਨ ਜੇ ਤੇਰੇ, ਅਸੀਂ ਨਾ ਬਦਲਕੇ ਸੁੱਟੇ,ਖੇਤਾਂ ਦੇ ਪੁੱਤ ਨਾ ਸਮਝੀਂ , ਵਿੱਢੀ ਲਾਹੀ ਵੀ ਜਾਏਗੀ।ਜੀਉਂਦੇ ਰਹਿਣ ਪਰਵਾਨੇ,ਬੈਠੇ ਜੋ ਧਰਨਿਆਂ ਉੱਤੇ,ਅਸਾਡੀ ਆਸ ਕਿਰਸਾਣੀ,ਫਤਹਿ ਝੰਡਾ ਲਹਿਰਾਏਗੀ।ਰਾਜਨਦੀਪ ਕੌਰ ਮਾਨ6239326166