ਲੁਧਿਆਣਾ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ
- ਪੰਜਾਬ
- 27 Sep,2021

ਲੁਧਿਆਣਾ, 27 ਸਤੰਬਰ : ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਫੀਲਡ ਗੰਜ ਚੌਂਕ ’ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਨਜ਼ਰ ਅੰਦਾਜ ਕਰਣਾ ਅਤੇ ਗੱਲਬਾਤ ਤੱਕ ਖ਼ਤਮ ਕਰਣਾ ਸ਼ਰਮ ਦੀ ਗੱਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸੱਤਾ ਦਾ ਮਤੱਲਬ ਇਹ ਨਹੀਂ ਕੀ ਜਨਤਾ ਦੀ ਅਵਾਜ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਵੇ। ਸਾਡਾ ਦੇਸ਼ ਸੰਸਾਰ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਤਾਨਾਸ਼ਾਹੀ ਨਹੀਂ ਚੱਲ ਸਕਦੀ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਆਪਣੇ ਕਿਸਾਨ ਭਰਾਵਾਂ ਦੇ ਨਾਲ ਹੈ। ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਹੇਗਾ ਸਰਵ ਧਰਮ ਦੇ ਲੋਕ ਨਾਲ ਰਹਿਣਗੇ। ਵਰਣਨਯੋਗ ਹੈ ਕਿ ਅੱਜ ਭਾਰਤ ਬੰਦ ਦੇ ਦੌਰਾਨ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਪ੍ਰਦਰਸ਼ਨਕਾਰੀ ਮੋਦੀ ਸਰਕਾਰ ਮੁਰਦਾਬਾਦ, ਕੌਮੀ ਏਕਤਾ ਜਿੰਦਾਬਾਦ, ਕਾਲੇ ਕਨੂੰਨ ਵਾਪਸ ਲਓ, ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾ ਰਹੇ ਸਨ। ਇਸ ਮੌਕੇ ’ਤੇ ਮੁਹੰਮਦ ਮੁਸਤਕੀਮ, ਅਬਦੁਲ ਰਿਜਵਾਨ, ਮੁਫਤੀ ਸੱਦਾਮ ਹੁਸੈਨ, ਮੁਜਾਹਿਦ ਤਾਰਿਕ, ਸ਼ਾਹਨਵਾਜ ਅਹਿਮਦ, ਸੂਰਜ ਅੰਸਾਰੀ, ਪਰਵੇਜ ਆਲਮ, ਜੈਨੁਲਾਬਦੀਨ ਆਦਿ ਮੌਜੂਦ ਸਨ ।
Posted By:

Leave a Reply