ਬਰਖ਼ਾਸਤ ਡੀਐਂਸਪੀ ਸੰਧੂ ਨੇ ਵਿਵਾਦਿਤ ਜਾਇਦਾਦਾਂ ਸਸਤੇ ਭਾਅ ਖ਼ਰੀਦੀਆਂ : ਵਿਜੀਲੈਂਸ

ਬਰਖ਼ਾਸਤ ਡੀਐਂਸਪੀ ਸੰਧੂ ਨੇ ਵਿਵਾਦਿਤ ਜਾਇਦਾਦਾਂ ਸਸਤੇ ਭਾਅ ਖ਼ਰੀਦੀਆਂ : ਵਿਜੀਲੈਂਸ

 ਚੰਡੀਗੜ੍ਹ : ਪੰਜਾਬ ਪੁਲਿਸ ਦੇ ਬਰਖਾਸਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੇ ਵਿਵਾਦਿਤ ਜਾਇਦਾਦਾਂ ਸਸਤੇ ਭਾਅ ’ਤੇ ਖਰੀਦੀਆਂ ਸਨ। ਵਿਜੀਲੈਂਸ ਦੀ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ। ਵਿਜੀਲੈਂਸ ਗੁਰਸ਼ੇਰ ਸਿੰਘ ਸੰਧੂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਧੂ ਦੀ ਜਾਇਦਾਦ ਦੇ ਵੇਰਵਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ। ਵਿਜੀਲੈਂਸ ਸੰਧੂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਦਰਜ ਕਰ ਸਕਦੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਸਬੰਧ ਵਿੱਚ ਸੰਧੂ ਵਿਰੁੱਧ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ। ਸੰਧੂ ਨੂੰ ਹਾਲ ਹੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਕੇਸ ਦੇ ਸਬੰਧ ਵਿੱਚ ਬਰਖਾਸਤ ਕੀਤਾ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਸੰਧੂ ਦੀਆਂ ਜਾਇਦਾਦਾਂ ਟ੍ਰਾਈਸਿਟੀ ਦੇ ਆਲੇ-ਦੁਆਲੇ ਜ਼ਿਆਦਾ ਹਨ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਸ਼ੇਰ ਸੰਧੂ ਖਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਗੁਰਸ਼ੇਰ ਸੰਧੂ ਦੇ ਸਾਥੀ ਬਲਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਸੰਧੂ ਖਿਲਾਫ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿਚ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ 16 ਦਸੰਬਰ ਨੂੰ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਉਸ ਨੇ ਸਤੰਬਰ 2022 ਵਿੱਚ ਖਰੜ ਸੀਆਈਏ ਕੰਪਲੈਕਸ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਿੱਚ ਕਥਿਤ ਭੂਮਿਕਾ ਲਈ ਸੰਵਿਧਾਨ ਦੀ ਧਾਰਾ 311 (2) ਤਹਿਤ ਡੀਐੱਸਪੀ ਗੁਰਸ਼ੇਰ ਸੰਧੂ ਨੂੰ ਬਰਖਾਸਤ ਕਰ ਦਿੱਤਾ ਹੈ। ਸੰਧੂ ਦੇ ਵਿਦੇਸ਼ ਭੱਜਣ ਦਾ ਸ਼ੱਕ ਹੈ। ਸੰਧੂ ਨੂੰ ਲਾਰੈਂਸ ਇੰਟਰਵਿਊ ਕੇਸ ਵਿੱਚ ਆਪਣਾ ਪੱਖ ਸਪੱਸ਼ਟ ਕਰਨ ਲਈ ਪੁਲਿਸ ਨੇ ਵਾਰ-ਵਾਰ ਨੋਟਿਸ ਦਿੱਤੇ ਸਨ੍ ਪਰ ਉਹ ਆਪਣਾ ਕੇਸ ਪੇਸ਼ ਕਰਨ ਲਈ ਨਹੀਂ ਪਹੁੰਚਿਆ।