ਕਿਸਾਨਾਂ ਦਾ ਵੱਡਾ ਐਲਾਨ,13 ਜਨਵਰੀ ਨੂੰ ਨਵੀਂ ਖੇਤੀ ਨੀਤੀ ਦੀ ਡਰਾਫ਼ਟ ਕਾਪੀ ਤੇ ਕੇਂਦਰ ਦੇ ਸਾੜੇ ਜਾਣਗੇ ਪੁਤਲੇ

ਕਿਸਾਨਾਂ ਦਾ ਵੱਡਾ ਐਲਾਨ,13 ਜਨਵਰੀ ਨੂੰ ਨਵੀਂ ਖੇਤੀ ਨੀਤੀ ਦੀ ਡਰਾਫ਼ਟ ਕਾਪੀ ਤੇ ਕੇਂਦਰ ਦੇ ਸਾੜੇ ਜਾਣਗੇ ਪੁਤਲੇ

ਖਨੌਰੀ : ਅੱਜ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਅਹਿਮ ਕਾਨਫ਼ਰੰਸ ਕੀਤੀ ਹੈ। ਇਸ ਕਾਨਫ਼ਰੰਸ ਦੌਰਾਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਡੱਲੇਵਾਲ ਜੀ 43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਉਨ੍ਹਾਂ ਦੀ ਸਿਹਤ ਕੱਲ ਅਚਾਨਕ ਇਕ ਦਮ ਖ਼ਰਾਬ ਹੋ ਗਈ ਸੀ ਉਨ੍ਹਾਂ ਨੇ ਅੱਧਾ ਪੌਣਾ ਘੰਟਾ ਬਿਲਕੁਲ ਹੀ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਵੇਂ ਲੱਗਿਆ ਜਿਵੇਂ ਕਿ ਉਹ ਆਪਣਾ ਸਾਥ ਛੱਡ ਗਏ।  ਉਨ੍ਹਾਂ ਦੱਸਿਆ ਕਿ ਮਨੀਟਰੀ ’ਚ ਰੀਡਿੰਗ ਆਉਣੀ ਵੀ ਬੰਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਸੀ। ਡਾ ਅਵਤਾਰ ਸਿੰਘ ਨੇ ਦੱਸਿਆ ਕਿ ਡੱਲੇਵਾਲ ਜੀ ਨੇ ਸਾਫ਼ ਕਹਿ ਦਿੱਤਾ ਸੀ ਕਿ ਮੈਂ ਭਾਵੇਂ ਮੇਰੀ ਜਾਨ ਚਲੀ ਮੇਰਾ ਕੋਈ ਵੀ ਟਰੀਟਮੈਂਟ ਨਹੀਂ ਕਰਨਾ।  ਉਨ੍ਹਾਂ ਕਿਹਾ ਡੱਲੇਵਾਲ ਦੀ ਸਿਹਤ ਦੀ ਚਿੰਤਾ ’ਚ ਸਾਰੀ ਰਾਤ ਡਾ. ਸੈਵਮਾਨ ਸਾਡੇ ਨਾਲ ਜੁੜੇ ਰਹੇ।ਹਰਿਆਣਾ ਦੇ ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਕਿਹਾ ਕਿ ਜੇਕਰ ਡੱਲੇਵਾਲ ਜੀ ਨਾਲ ਕੋਈ ਅਣਹੋਣੀ ਹੋ ਗਈ ਤਾਂ ਸ਼ਾਇਦ ਕੇਂਦਰ ਸਰਕਾਰ ਦੇ ਕੰਟਰੋਲ ’ਚ ਸਥਿਤੀ ਨਹੀਂ ਰਹੇਗੀ। ਕੇਂਦਰ ਸਰਕਾਰ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਸਥਿਤੀ ਉਥੇ ਤੱਕ ਨਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਮੌਜੂਦ ਸਰਕਾਰ ਦੇ ਕਾਰਜ ਕਾਲ ’ਤੇ ਅਜਿਹਾ ਧੱਬਾ ਲੱਗ ਜਾਵੇਗਾ, ਸ਼ਾਇਦ ਜਿਸ ਨੂੰ ਕੇਂਦਰ ਸਰਕਾਰ ਕਦੇ ਸਾਫ਼ ਨਹੀਂ ਕਰ ਸਕਦੀ। ਕੋਹਾੜ ਨੇ ਕਿਹਾ ਕਿ ਉਹ ਵੀ ਨਹੀਂ ਚਾਹੁੰਦੇ ਹੋਣਗੇ ਕਿ ਉਨ੍ਹਾਂ ’ਤੇ ਅਜਿਹਾ ਧੱਬਾ ਨਾ ਲੱਗੇ। ਅੱਗੇ ਕੋਹਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਤਾਂ ਕਦੇ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ ਹੋਇਆ ਨਾ ਆਜ਼ਾਦੀ ਦੇ ਬਾਅਦ ਵੀ ਨਹੀਂ ਹੋਇਆ ਕਿ ਕੋਈ ਵਿਅਕਤੀ ਇੰਨੇ ਵੱਡੇ ਜਨ ਸਮਰਥਨ ਦੇ ਨਾਲ ਭੁੱਖ ਹੜਤਾਲ ’ਤੇ ਬੈਠਾ ਹੋਇਆ ਹੈ ਅਤੇ ਸਰਕਾਰ ਉਨ੍ਹਾਂ ਦੀਆਂ ਗੱਲਾਂ ’ਤੇ ਕੋਈ ਗੌਰ ਨਹੀਂ ਕਰਦੀ।13 ਜਨਵਰੀ ਕੇਂਦਰ ਸਰਕਾਰ ਲਈ ਬਹੁਤ ਮਾੜਾ ਦਿਨ ਹੋਵੇਗਾ। ਕੇਂਦਰ ਸਰਕਾਰ ਵਲੋਂ ਨਵੀਂ ਖੇਤੀ ਨੀਤੀ ਦਾ ਡਰਾਫ਼ਟ ਲਿਆਂਦਾ ਗਿਆ ਹੈ। ਉਸ ਨੂੰ ਦੇਸ਼ ਭਰ ਵਿਚ ਡਰਾਫ਼ਟ ਨੂੰ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਵੀ ਕੀਤਾ ਜਾਵੇਗਾ। ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦੀ ਜੋ ਵੀ ਰੂਪ ਰੇਖਾ ਹੋਵੇਗੀ ਉਸ ਨੂੰ ਦੋਨੇਂ ਫੋਰਮਾਂ ਦੀ ਲੀਡਰ ਸ਼ਿਪ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀ ਕਰੇਗੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵੀ ਢੰਗ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾ ਸਕੇ। ਅੱਜ ਦੋਵੇਂ ਮੋਰਚਿਆਂ ਨੇ ਮੀਟਿੰਗ ਕਰਕੇ  ਇਸ ’ਤੇ ਸਹਿਮਤੀ ਵੀ ਜਤਾਈ ਹੈ।