ਜ਼ਿਲ੍ਹਾ ਪੱਧਰੀ ਪੈਨਸ਼ਨਰਜ਼ ਦਿਵਸ ਮਨਾਇਆ

ਜ਼ਿਲ੍ਹਾ ਪੱਧਰੀ ਪੈਨਸ਼ਨਰਜ਼ ਦਿਵਸ ਮਨਾਇਆ

ਬਠਿੰਡਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ (ਰਜਿ) ਬਠਿੰਡਾ ਵੱਲੋਂ ਪੈਨਸ਼ਨ ਭਵਨ ਵਿਖ਼ੇ ਜ਼ਿਲ੍ਹਾ ਪੱਧਰੀ ਪੈਨਸ਼ਨਰਜ਼ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੁਨੀਲ ਕੁਮਾਰ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਕੀਤੀ। ਸਮਾਗਮ ਦੇ ਸ਼ੁਰੂਆਤ ਵਿਚ ਸੁਖਮੰਦਰ ਸਿੰਘ ਢਿੱਲੋ ਸੂਬਾ ਕਮੇਟੀ ਮੈਂਬਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਪੈਨਸ਼ਨਰ ਦਿਵਸ ਦੀ ਮਹੱਤਤਾ ਤੇ ਇਤਿਹਾਸਿਕ ਪਿਛੋਕੜ ਬਾਰੇ ਜਾਣੂ ਕਰਵਾਇਆ। ਇਸ ਮੌਕੇ 78 ਸਾਲਾਂ 21 ਪੈਨਸ਼ਨਰਜਾਂ ਨੂੰ ਲੋਈਆਂ ਦੇ ਕੇ ਮੁੱਖ ਮਹਿਮਾਨ ਬਲਾਕ ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਨੇ ਸਨਮਾਨਿਤ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਮੌੜ ਨੇ ਸਾਲਾਨਾ ਸੰਘਰਸ਼ੀ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜ਼ਿਲ੍ਹਾ ਪੱਧਰ, ਜ਼ੋਨ ਪੱਧਰ ਅਤੇ ਸੂਬਾ ਪੱਧਰ ਉੱਪਰ ਪੈਨਸ਼ਨਰਜ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਤੇ ਵਾਅਦਾ ਖਿਲਾਫੀ ਵਿਰੁੱਧ ਬਣਦਾ ਸੰਘਰਸ਼ੀ ਯੋਗਦਾਨ ਪਾਇਆ ਹੈ। ਭਰਾਤਰੀ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ ਬਲਾਕ ਗੋਨਿਆਣਾ ਦੇ ਪ੍ਰਧਾਨ ਬਾਬੂ ਸਿੰਘ ਤਲਵੰਡੀ ਸਾਬੋ ਦੇ ਪ੍ਰਧਾਨ ਬਲਦੇਵ ਸਿੰਘ ਬਲਾਕ ਰਾਮਪੁਰਾ ਦੇ ਪ੍ਰਧਾਨ ਹਰਭਜਨ ਸਿੰਘ ਸੇਲਬਰਾਹ ਅਤੇ ਤੇਜਾ ਸਿੰਘ ਮੌੜ ਨੇ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਦੀ ਨਿੰਦਾ ਕੀਤੀ। ਭਰਾਤਰੀ ਜਥੇਬੰਦੀ ਪੰਜਾਬ ਪੁਲਿਸ ਪੈਨਸ਼ਨਰਜ਼ ਦੇ ਪ੍ਰਧਾਨ ਰਣਜੀਤ ਸਿੰਘ ਤੂਰ, ਪੀਆਰਟੀਸੀ ਦੇ ਗੁਰਬਚਨ ਜੱਸੀ ਅਤੇ ਗੁਰਦਰਸ਼ਨ ਸਿੰਘ ਮਾਡਲ ਟਾਊਨ ਨੇ ਸਾਂਝੇ ਸੰਘਰਸ਼ਾਂ ਪ੍ਰਤੀ ਇੱਕਮੁਠੱਤਾ ਜਾਹਿਰ ਕੀਤੀ। ਇਸ ਮੌਕੇ ਰੇਵਤੀ ਪ੍ਰਸਾਦ ਸ਼ਰਮਾ ਨੂੰ ਕਵੀਸ਼ਰੀ ਅਤੇ ਅਮਰ ਸਿੰਘ ਸਿੱਧੂ ਨੂੰ ਲਘੂ ਫਿਲਮਾਂ ਬਦਲੇ ਸਨਮਾਨਿਤ ਕੀਤਾ ਗਿਆ। ਮੰਦਰ ਸਿੰਘ ਰਾਹੀ ਨੇ ਇਨਕਲਾਬੀ ਗੀਤਾਂ ਨਾਲ ਹਾਜ਼ਰੀ ਲਵਾਈ। ਇਸ ਮੌਕੇ ਸੁਰਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਹਰਿਮੰਦਰ ਸਿੰਘ, ਹੰਸ ਰਾਜ ਮਹਿਤਾ, ਤਾਰਾ ਚੰਦ ਗੋਇਲ, ਸੁਰਿੰਦਰ ਸ਼ਰਮਾ, ਸੁਖਮੰਦਰ ਸੰਧੂ, ਰਣਜੀਤ ਸਿੰਘ, ਹਰਿਮੰਦਰ ਸਿੰਘ, ਨੱਥਾ ਸਿੰਘ, ਗਿਆਨੀ ਨਛੱਤਰ ਸਿੰਘ, ਕੁਲਵਿੰਦਰ ਕੋਚ, ਰਘਵੀਰ ਸਿੰਘ ਸਿਵੀਆਂ ਅਤੇ ਗੁਰਦੇਵ ਸਿੰਘ ਕੋਟਫੱਤਾ ਆਦ ਮੌਜੂਦ ਸਨ। ਪ੍ਰੋਗਰਾਮ ਦੇ ਅਖੀਰ ਵਿਚ ਚੱਲ ਰਹੇ ਕਿਸਾਨੀ ਘੋਲ ਵਿਚ ਸਰਕਾਰੀ ਜਬਰ ਖਿਲਾਫ ਅਤੇ ਪੈਨਸ਼ਨਰਜ ਨੂੰ 2.59 ਦਾ ਗੁਣਾਕ ਦੇਣ ਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਲਈ ਮਤੇ ਪਾਸ ਕੀਤੇ ਗਏ।