ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਦੇ ਪ੍ਰੀ ਪ੍ਰਾਇਮਰੀ ਵਿੰਗ ਵਿਖੇ ਐੱਲਕੇਜੀ ਤੇ ਨਰਸਰੀ ਦੀਆਂ ਕਲਾਸਾਂ ਲਈ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਸਾਰੇ ਬੱਚਿਆਂ ਨੇ ਸੁੰਦਰ ਪੁਸ਼ਾਕ ਪਹਿਨ ਕੇ ਹਾਜ਼ਰੀਨ ਨੂੰ ਸ਼ਾਨਦਾਰ ਸੰਦੇਸ਼ ਦਿੱਤਾ। ਐੱਲਕੇਜੀ ਤੇ ਨਰਸਰੀ ਲਈ ਸ਼ੋਅ ਦੀ ਥੀਮ ਭਾਰਤ ਦੇ ਰਾਜ ਸੀ। ਪੁਲਿਸ ਡੀਏਵੀ ਪਬਲਿਕ ਸਕੂਲ ਤੋਂ ਅਮਨ ਨਿੱਝਰ ਤੇ ਪ੍ਰਸਿੱਧ ਥੀਏਟਰ ਕਲਾਕਾਰ ਹਰਪ੍ਰੀਤ ਨੇ ਇਸ ਮੌਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ. ਰਸ਼ਮੀ ਵਿੱਜ ਨੇ ਬੱਚਿਆਂ ਨੂੰ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਸਰਟੀਫਿਕੇਟ ਭੇਟ ਕੀਤੇ ਤੇ ਅਜਿਹੀ ਸ਼ਾਨਦਾਰ ਪੇਸ਼ਕਾਰੀ ਲਈ ਮਾਪਿਆਂ ਤੇ ਸਟਾਫ਼ ਮੈਂਬਰਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਪਹਿਲੀ ਜਮਾਤ ਤੇ ਯੂਕੇਜੀ ਦੇ ਵਿਦਿਆਰਥੀਆਂ ਵੱਲੋਂ ਸਟੇਜ ਰੌਕਿੰਗ ਡਾਂਸ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਤੀਜਿਆਂ ਅਨੁਸਾਰ ਐੱਲਕੇਜੀ ’ਚ ਆਊਟਸਟੈਂਡਿੰਗ ਐਲਕੇਜੀ ਗ੍ਰੀਨ ਜਮਾਤ ਰਹੀ। ਐਕਸੀਲੈਂਟ ’ਚ ਐੱਲਕੇਜੀ- ਬਲੂ ਜਮਾਤ ਰਹੀ। ਗੁੱਡ ਐੱਲਕੇਜੀ ਓਰੇਂਜ ਤੇ ਯੈਲੋ ਰਹੀ। ਨਰਸਰੀ ’ਚ ਆਊਟਸਟੈਂਡਿੰਗ ਨਰਸਰੀ ਪਿੰਕ ਜਮਾਤ ਰਹੀ। ਐਕਸੀਲੈਂਟ ਨਰਸਰੀ ਯੈਲੋ ਜਮਾਤ ਰਹੀ। ਗੁੱਡ-ਨਰਸਰੀ ਬਲੂ ਜਮਾਤ ਰਹੀ। ਐੱਲਕੇਜੀ ’ਚ ਆਊਟਸਟੈਂਡਿੰਗ ਪ੍ਰਦਰਸ਼ਨ ਅੰਗਦ, ਮਿਤਾਂਸ਼, ਜਸਰੀਤ, ਕਬੀਰ, ਗੁਰਾਸਿਸ, ਕਾਵਿਆ, ਰਈਸਾ, ਅਯਾਨ ਦਾ ਰਿਹਾ। ਨਰਸਰੀ ’ਚ ਸ਼ਾਨਦਾਰ ਪ੍ਰਦਰਸ਼ਨ ਸਮੀਕਸ਼ਾ, ਜਗਮਨ, ਬਾਣੀ, ਪਾਰਥ, ਘਨਿਸ਼ਠਾ, ਅਰਜੁਨ, ਦਿਸ਼ਾ, ਹਰਜਸ, ਜਕਸ਼, ਕੇਸ਼ਵ, ਰਵਨੂਰ, ਆਇਸ਼ਾ, ਤਾਜ, ਅਨੰਨਿਆ, ਅਨੂ ਤੇ ਆਫਰੀਨ ਦਾ ਰਿਹਾ।
Leave a Reply