ਪੁਲਿਸ ਹਿਰਾਸਤ 'ਚ ਇਹ ਵੱਡਾ ਅਦਾਕਾਰ, ਸਟਾਰ ਦੇ ਪ੍ਰਸ਼ੰਸਕਾਂ ਦਾ ਪਾਰਾ ਹਾਈ, ਬੋਲੇ-ਸਕੂਲਾਂ ਨੂੰ ਛੁੱਟੀ ਦੇਵੋ ਅਤੇ ਆਰਮੀ ਬੁਲਾਓ -ਅਲ੍ਲੁ ਅਰਜੁਨ

ਪੁਲਿਸ ਹਿਰਾਸਤ 'ਚ ਇਹ ਵੱਡਾ ਅਦਾਕਾਰ, ਸਟਾਰ ਦੇ ਪ੍ਰਸ਼ੰਸਕਾਂ ਦਾ ਪਾਰਾ ਹਾਈ, ਬੋਲੇ-ਸਕੂਲਾਂ ਨੂੰ ਛੁੱਟੀ ਦੇਵੋ ਅਤੇ ਆਰਮੀ ਬੁਲਾਓ -ਅਲ੍ਲੁ ਅਰਜੁਨ

ਹੈਦਰਾਬਾਦ: ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। 4 ਦਸੰਬਰ ਨੂੰ ਅੱਲੂ ਅਰਜੁਨ ਫਿਲਮ 'ਪੁਸ਼ਪਾ 2' ਦੇ ਪੇਡ ਪ੍ਰੀਵਿਊ ਵਿੱਚ ਸ਼ਾਮਲ ਹੋਏ ਸਨ। ਜਿੱਥੇ ਪ੍ਰਸ਼ੰਸਕ ਉਸ ਨੂੰ ਥੀਏਟਰ ਦੇ ਬਾਹਰ ਦੇਖ ਕੇ ਬੇਕਾਬੂ ਹੋ ਗਏ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਭੀੜ 'ਚ ਮੱਚੀ ਭਗਦੜ ਕਾਰਨ ਪਰਿਵਾਰ ਸਮੇਤ ਫਿਲਮ ਦੇਖਣ ਆਈ ਇੱਕ ਔਰਤ ਦੀ ਮੌਤ ਹੋ ਗਈ। ਅੱਜ ਮਹਿਲਾ ਦੇ ਪਤੀ ਦੀ ਸ਼ਿਕਾਇਤ 'ਤੇ ਹੈਦਰਾਬਾਦ ਪੁਲਿਸ ਅਦਾਕਾਰ ਨੂੰ ਥਾਣੇ ਲੈ ਗਈ ਹੈ। ਇੱਥੇ ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਗ੍ਰਿਫਤਾਰੀ ਨੇ ਪ੍ਰਸ਼ੰਸਕਾਂ ਵਿੱਚ ਖਲਬਲੀ ਮਚਾ ਦਿੱਤੀ ਹੈ। ਹੁਣ ਅੱਲੂ ਅਰਜੁਨ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਨਾਰਾਜ਼ ਹਨ।