ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
- ਰਾਸ਼ਟਰੀ
- 12 Mar,2025

ਨਵੀਂ ਦਿੱਲੀ :ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਪਹਿਲੇ ਦਿਨ ਹੀ ਦੋਵਾਂ ਸਦਨਾਂ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ ਦੇਖਿਆ ਗਿਆ। ਅੱਜ ਸੈਸ਼ਨ ਦਾ ਤੀਜੇ ਦਿਨ ਅੱਜ ਵੀ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮਾ ਦੇਖਿਆ ਗਿਆ। ਦੋਵਾਂ ਸਦਨਾਂ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਮੱਲਿਕਾਰਜੁਨ ਖੜਗੇ ਦੇ 'ਠੋਕੇਂਗੇ' ਬਿਆਨ 'ਤੇ ਭਾਰੀ ਹੰਗਾਮਾ ਹੋਇਆ ਸੀ।
ਰਾਜ ਸਭਾ ਦੀ ਕਾਰਵਾਈ ਮੁਲਤਵੀ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਲੋਕ ਸਭਾ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਹੋਲੀ ਦੇ ਤਿਉਹਾਰ 'ਤੇ ਵਧਾਈ ਦਿੰਦੇ ਹੋਏ, ਕਾਰਜਕਾਰੀ ਸਪੀਕਰ ਜਗਦੰਬਿਕਾ ਪਾਲ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਸੋਮਵਾਰ, 17 ਮਾਰਚ ਨੂੰ ਸਵੇਰੇ 11 ਵਜੇ ਮੁੜ ਸ਼ੁਰੂ ਹੋਵੇਗੀ।
#ParliamentSession #LokSabha #RajyaSabha #IndianPolitics #ParliamentAdjourned #PoliticalNews #GovernmentUpdates
Posted By:

Leave a Reply