ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਡੀ.ਸੀ.ਦਫਤਰ ਅੱਗੇ ਪ੍ਰਦਰਸ਼ਨ
- ਪੰਜਾਬ
- 22 Jan,2025

ਫਾਜ਼ਿਲਕਾ : ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਦਫਤਰ ਧਰਨਾ ਦਿੱਤਾ। ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਕੁਲਦੀਪ ਬੱਖੂਸ਼ਾਹ, ਬਲਵਿੰਦਰ ਘੁਬਾਇਆ,ਅਸ਼ੋਕ ਢਾਬਾਂ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾਈ ਖਿਜਾਨਚੀ ਸੰਜਨਾ ਢਾਬਾਂ,ਜਗਸੀਰ ਟਾਹਲੀਵਾਲਾ ਅਤੇ ਸੁਮਨ ਸੈਦੋਕੇ ਹਿਠਾੜ ਨੇ ਕੀਤੀ। ਇਸ ਮੌਕੇ ਉਕਤ ਦੋਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਧਰਨੇ ਦੌਰਾਨ ਸੀਤਾ ਤੇਜਾ ਰੋਹੀਲਾ,ਰਾਜਵਿੰਦਰ ਨਿਓਲਾ,ਖਰੈਤ ਬੱਗੇ ਕੇ, ਸਤੀਸ਼ ਛੱਪੜੀ ਵਾਲਾ,ਹੈਪੀ ਗੰਜੂਆਣਾ, ਬਲਵਿੰਦਰ ਬੱਖੂ ਸ਼ਾਹ, ਸੰਦੀਪ ਮੁਹੰਮਦ ਅਮੀਰਾ,ਮਨਜਿੰਦਰ ਰਾਣੀ ਬੱਘੇ ਕੇ,ਮੰਗਤ ਕਾਲੂਵਾਲਾ,ਬਲਦੇਵ ਘੁਬਾਇਆ,ਜੰਮੂਰਾਮ, ਰਮੇਸ਼ ਨਵਾਂ ਮੂੰਬਾ ਹਾਜਰ ਸਨ।
Posted By:

Leave a Reply